ਔਰਤ ਨੇ ਬੱਚੀ ਨੂੰ ਘਰ ਬੁਲਾ ਕੇ ਗਲਤ ਕੰਮ ਕਰਵਾਉਣ ਦੀ ਕੀਤੀ ਕੋਸ਼ਿਸ਼

08/21/2019 3:37:34 AM

ਅਬੋਹਰ, (ਸੁਨੀਲ)- ਅਬੋਹਰ-ਸ਼੍ਰੀ ਗੰਗਾਨਰ ਕੌਮਾਂਤਰੀ ਰੋਡ ਨੰ. 15 ’ਤੇ ਸਥਿਤ ਉਪਮੰਡਲ ਦੇ ਪਿੰਡ ਵਾਸੀ ਸੰਜੇ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਨੇ ਪੁਲਸ ਉਪ ਕਪਤਾਨ ਅਬੋਹਰ ਨੂੰ ਇਕ ਪ੍ਰਾਰਥਨਾ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਦੀ ਧੀ ਨੂੰ ਪਿੰਡ ਦੀਆਂ 2 ਔਰਤਾਂ ਨੇ ਘਰ ਬੁਲਾ ਕੇ ਉਸ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ। ਲਡ਼ਕੀ ਜਾਨ ਬਚਾ ਕੇ ਭੱਜ ਗਈ, ਿਜਸ ਕਾਰਣ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਜਾਂਚ ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਕੁਮਾਰ ਨੂੰ ਸੌਂਪੀ ਗਈ ਹੈ।

ਉਸ ਨੇ ਦੱਸਿਆ ਕਿ ਉਸ ਦੀ ਲਗਭਗ 13 ਸਾਲਾ ਲਡ਼ਕੀ ਨੂੰ 17.8.19 ਬਾਅਦ ਦੁਪਹਿਰ 3-4 ਵਜੇ ਗੁਆਂਢ ’ਚ ਰਹਿਣ ਵਾਲੀਆਂ ਮਮਤਾ ਪਤਨੀ ਸੋਨੂੰ ਅਤੇ ਮਾਯਾ ਦੇਵੀ ਪਤਨੀ ਸੁਨੀਲ ਕੁਮਾਰ ਵਰਗਲਾ ਕੇ ਆਪਣੇ ਘਰ ਲੈ ਗਈਆਂ। ਉਨ੍ਹਾਂ ਦੇ ਘਰ ’ਚ ਇਕ ਵਿਅਕਤੀ ਬੈਠਾ ਸੀ, ਜਿਸ ਦੇ ਮੂੰਹ ’ਤੇ ਕੱਪਡ਼ਾ ਬੰਨ੍ਹਿਆ ਹੋਇਆ ਸੀ। ਲਡ਼ਕੀ ਨੂੰ ਨਾਲ ਬਿਠਾ ਦਿੱਤਾ। ਵਿਅਕਤੀ ਨੇ ਲਡ਼ਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਲਡ਼ਕੀ ਜਾਨ ਬਚਾ ਕੇ ਭਜੀ ਅਤੇ ਘਰ ਆ ਕੇ ਸਾਰੀ ਗੱਲ ਦੱਸੀ। ਉਸ ਨੇ ਪੁਲਸ ਉਪ ਕਪਤਾਨ ਕੁਲਦੀਪ ਸਿੰਘ ਭੁੱਲਰ ਨੂੰ ਪ੍ਰਾਰਥਨਾ ਪੱਤਰ ਦੇ ਕੇ ਦੋਵਾਂ ਅੌਰਤਾਂ ਅਤੇ ਉਕਤ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਸ ਉਪ ਕਪਤਾਨ ਅਬੋਹਰ ਨੇ ਇਸ ਮਾਮਲੇ ਦੀ ਜਾਂਚ ਲਈ ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਕੁਮਾਰ ਨੂੰ ਲਾਇਆ ਹੈ।


Bharat Thapa

Content Editor

Related News