ਰੇਲਵੇ ਟ੍ਰੈਕ ''ਤੇ 70 ਦਿਨ ਬਾਅਦ ਦੌੜੇਗੀ ਟਰੇਨ

06/01/2020 1:16:40 AM

ਚੰਡੀਗੜ੍ਹ, (ਲਲਨ)— 70 ਦਿਨ ਬਾਅਦ ਰੇਲਵੇ ਟ੍ਰੈਕ 'ਤੇ ਟਰੇਨ ਦੌੜੇਗੀ। ਇਸ ਟਰੇਨ 'ਚ ਕੋਈ ਵੀ ਵਿਅਕਤੀ ਟਿਕਟ ਬੁਕਿੰਗ ਕਰ ਕੇ ਸਫ਼ਰ ਕਰ ਸਕਦਾ ਹੈ। ਉਥੇ ਹੀ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਕਈ ਟਰੇਨਾਂ ਚੱਲ ਰਹੀਆਂ ਹਨ। ਇਹ ਟਰੇਨ 1 ਜੂਨ ਤੋਂ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਿਰੀਖਕ ਅਨਿਲ ਅਗਰਵਾਲ ਨੇ ਦੱਸਿਆ ਕਿ ਇਹ ਟਰੇਨ ਸੋਮਵਾਰ ਨੂੰ ਦਿੱਲੀ ਤੋਂ ਸ਼ਾਮ 7:30 ਵਜੇ ਚੰਡੀਗੜ੍ਹ ਆਵੇਗੀ। ਇਸ ਤੋਂ ਬਾਅਦ ਮੰਗਲਵਾਰ ਨੂੰ ਸਵੇਰੇ 7:30 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਰਵਾਨਾ ਹੋਵੇਗੀ। ਇਹ ਟਰੇਨ ਊਨਾ ਤੋਂ ਹੁੰਦੇ ਹੋਏ ਮੋਹਾਲੀ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਵਾਇਆ ਚੰਡੀਗੜ੍ਹ ਦਿੱਲੀ ਜਾਵੇਗੀ।
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਭਾਵੇਂ ਇਕ ਟਰੇਨ ਚੱਲੇਗੀ ਪਰ ਅੰਬਾਲਾ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਲਈ ਕਈ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਜੋ ਇਸ ਤਰ੍ਹਾਂ ਹਨ।

- 02357 / 58 ਅੰਮ੍ਰਿਤਸਰ - ਕੋਲਕਾਤਾ
- 02715 / 16 ਐੱਚ. ਐੱਸ. ਨਾਂਦੇੜ - ਅੰਮ੍ਰਿਤਸਰ
- 02904 / 03 ਅੰਮ੍ਰਿਤਸਰ - ਮੁੰਬਈ
- 04673 / 74 ਅੰਮ੍ਰਿਤਸਰ - ਜੈਨਗਰ
- 04649 / 50 ਅੰਮ੍ਰਿਤਸਰ - ਜੈਨਗਰ
- 02926 / 27 ਅੰਮ੍ਰਿਤਸਰ - ਬਾਂਦਰਾ


ਇਨ੍ਹਾਂ ਟਰੇਨਾਂ 'ਚ ਸੀਟਾਂ ਫੁਲ
ਰੇਲਵੇ ਵਲੋਂ ਇਨ੍ਹਾਂ ਟਰੇਨਾਂ ਦੀ ਬੁਕਿੰਗ 25 ਮਈ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਕਾਰਨ ਇਨ੍ਹਾਂ ਸਾਰੀਆਂ ਟਰੇਨਾਂ 'ਚ ਸੀਟਾਂ ਫੁਲ ਹੋ ਚੁੱਕੀਆਂ ਹਨ। ਰੇਲਵੇ ਵਲੋਂ ਵੇਟਿੰਗ ਟਿਕਟ ਨਹੀਂ ਦਿੱਤੀ ਜਾ ਰਹੀ ਹੈ। ਸਾਰੀਆਂ ਟਰੇਨਾਂ 'ਚ 1 ਜੁਲਾਈ ਤੋਂ ਸੀਟਾਂ ਖਾਲੀ ਹਨ ਪਰ ਇਸ ਲਈ ਰੇਲਵੇ ਨੇ ਗਾਈਡਲਾਇਨਜ਼ ਵੀ ਤਿਆਰ ਕੀਤੀਆਂ ਹੋਈਆਂ ਹਨ।


KamalJeet Singh

Content Editor

Related News