ਸਕੂਟਰੀ ਸਿੱਖ ਰਹੀਆਂ ਕੁੜੀਆਂ ਨੂੰ ਬਚਾਉਣ ਦੇ ਚੱਕਰ ''ਚ ਖੇਤਾਂ ''ਚ ਪਲਟਿਆ ਟਰਾਲਾ, ਕਲੀਨਰ ਨੂੰ ਲੱਗੀਆਂ ਗੰਭੀਰ ਸੱਟਾਂ
Monday, Dec 04, 2023 - 04:35 PM (IST)
ਅਬੋਹਰ (ਸੁਨੀਲ)- ਨੇੜਲੇ ਪਿੰਡ ਕਿੱਕਰਖੇੜਾ ਤੋਂ ਆਲਮਗੜ੍ਹ ਨੂੰ ਜਾਂਦੇ ਰਸਤੇ ’ਤੇ ਸਕੂਟਰੀ ਸਵਾਰ ਦੋ ਕੁੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੀਮੈਂਟ ਦੇ ਗੱਟੇ ਉਤਾਰ ਕੇ ਆ ਰਿਹਾ ਟਰਾਲਾ ਖੇਤਾਂ ’ਚ ਪਲਟ ਗਿਆ, ਜਿਸ ’ਚ ਕਲੀਨਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਵਾਸੀ ਸੰਦੀਪ ਕੁਮਾਰ ਆਪਣੇ ਟਰਾਲੇ ਦੇ ਕਲੀਨਰ ਬਲਵੀਰ ਨਾਲ ਬਾਘਾ ਪੁਰਾਣਾ ਤੋਂ ਸੀਮੈਂਟ ਦੇ ਗੱਟੇ ਛੱਡਣ ਲਈ ਪਿੰਡ ਕਿੱਕਰਖੇੜਾ ਆਇਆ ਸੀ। ਜਦੋਂ ਉਹ ਸੀਮੈਂਟ ਉਤਾਰ ਕੇ ਵਾਪਸ ਜਾ ਰਹੇ ਸੀ ਤਾਂ ਪਿੰਡ ਕਿੱਕਰਖੇੜਾ ਤੋਂ ਨਿਕਲਦੇ ਹੀ ਆਲਮਗੜ੍ਹ ਨੂੰ ਜਾਂਦੀ ਸੜਕ ’ਤੇ ਸਕੂਟਰੀ ਸਿੱਖ ਰਹੀਆਂ ਦੋ ਕੁੜੀਆਂ ਨੇ ਅਚਾਨਕ ਸੜਕ ਵਿਚਾਲੇ ਸਕੂਟਰੀ ਰੋਕ ਦਿੱਤੀ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਟਰਾਲਾ ਸੜਕ ਤੋਂ ਹੇਠਾਂ ਉਤਰ ਗਿਆ ਤੇ ਖੇਤਾਂ ’ਚ ਪਲਟ ਗਿਆ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਇਸ ਹਾਦਸੇ ਵਿੱਚ ਟਰਾਲਾ ਚਾਲਕ ਤਾਂ ਵਾਲ-ਵਾਲ ਬਚ ਗਿਆ ਪਰ ਕਲੀਨਰ ਬਲਵੀਰ ਨੂੰ ਕਾਫੀ ਸੱਟਾਂ ਲੱਗੀਆਂ। ਨੇੜੇ-ਤੇੜੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਪ੍ਰਾਈਵੇਟ ਡਾਕਟਰ ਕੋਲ ਉਸਦਾ ਇਲਾਜ ਕਰਵਾਇਆ। ਇਸ ਹਾਦਸੇ ’ਚ ਉਨ੍ਹਾਂ ਦੇ ਟਰਾਲੇ ਦਾ ਕਾਫੀ ਨੁਕਸਾਨ ਹੋ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8