ਤੇਜ਼ ਰਫਤਾਰ ਬੱਸ ਨੇ ਬਜ਼ੁਰਗ ਨੂੰ ਕੁਚਲਿਆ

Thursday, Aug 15, 2019 - 02:12 AM (IST)

ਤੇਜ਼ ਰਫਤਾਰ ਬੱਸ ਨੇ ਬਜ਼ੁਰਗ ਨੂੰ ਕੁਚਲਿਆ

ਮੋਗਾ, (ਆਜ਼ਾਦ)- ਮੋਗਾ-ਜਲੰਧਰ ਰੋਡ ’ਤੇ ਇਕ ਤੇਜ਼ ਰਫਤਾਰ ਬੱਸ ਨੇ ਬਲਵਿੰਦਰ ਸਿੰਘ (63) ਨਿਵਾਸੀ ਪਿੰਡ ਦਾਨੇਵਾਲਾ, ਜੋ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਨੂੰ ਕੁਚਲ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਵੱਲੋਂ ਮ੍ਰਿਤਕ ਦੇ ਪੋਤਰੇ ਜੋਗਾ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਬੱਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਨੱਥਾ ਸਿੰਘ ਅੱਜ ਮੋਟਰਸਾਈਕਲ ’ਤੇ ਮੋਗਾ-ਰੇਲਵੇ ਰੋਡ ’ਤੇ ਦਵਾਈ ਲੈਣ ਲਈ ਆ ਰਿਹਾ ਸੀ, ਜਦ ਉਹ ਲੁਹਾਰਾ ਚੌਕ ਤੋਂ ਥੋਡ਼੍ਹਾ ਅੱਗੇ ਪੁੱਜਿਆ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਬੱਸ ਚਾਲਕ ਨੇ ਓਵਰਟੇਕ ਕਰਦੇ ਹੋਏ ਉਸ ਨੂੰ ਫੇਟ ਮਾਰ ਦਿੱਤੀ, ਜਿਸ ’ਤੇ ਉਹ ਸਡ਼ਕ ’ਤੇ ਜਾ ਡਿੱਗਿਆ ਅਤੇ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਕੇ ਕੁਚਲਿਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਚਾਲਕ ਬੱਸ ਛੱਡ ਕੇ ਭੱਜ ਗਿਆ। ਪੁਲਸ ਨੇ ਬੱਸ ਅਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਲਿਆ ਹੈ। ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ। ਬੱਸ ਚਾਲਕ ਦੀ ਤਲਾਸ਼ ਜਾਰੀ ਹੈ।


author

Bharat Thapa

Content Editor

Related News