ਹਥਿਆਰਾਂ ਦੀ ਨੋਕ ''ਤੇ ਲੁਟੇਰਿਆਂ ਨੇ ਲੁੱਟਿਆ ਸਟੋਰ, ਨਕਦੀ ਦੇ ਨਾਲ ਹਜ਼ਾਰਾਂ ਦੀਆਂ ਚਾਕਲੇਟਾਂ ਲੈ ਕੇ ਹੋਏ ਫਰਾਰ

01/31/2024 3:41:22 AM

ਲੁਧਿਆਣਾ (ਰਾਜ)- ਫਿਰੋਜ਼ਪੁਰ ਰੋਡ ’ਤੇ ਸਥਿਤ ਇਕ ਸਟੋਰ ਨੂੰ ਹਥਿਆਰਬੰਦ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਲੁਟੇਰਿਆਂ ਨੇ ਸਟੋਰ ਇੰਚਾਰਜ ਨੂੰ ਡਰਾ-ਧਮਕਾ ਕੇ ਨਕਦੀ ਅਤੇ ਚਾਕਲੇਟਾਂ ਲੁੱਟ ਲਈਆਂ। ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਸ ਨੇ 3 ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- 63 ਲੱਖ ਦੀ ਇਲੈਕਟ੍ਰਿਕ ਕਾਰ ਨੂੰ ਚੱਲਦੇ-ਚੱਲਦੇ ਲੱਗ ਗਈ ਅੱਗ, ਕੰਪਨੀ ਨੇ ਕਿਹਾ- 'ਟੈਕਨੀਕਲ ਟੀਮ ਕਰ ਰਹੀ ਜਾਂਚ'

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਾਣਕਵਾਲ ਰੋਡ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ 24-ਸੈਵਨ ਗੌਡਫਰੇ ਫਰੀਲਿਪਸ ਇੰਡੀਆ ਲਿਮ. ਸਟੋਰ ’ਤੇ ਸ਼ਿਫਟ ਇੰਚਾਰਜ ਵਜੋਂ ਕੰਮ ਕਰਦਾ ਹੈ। ਉਹ ਸੋਮਵਾਰ ਨੂੰ ਸਟੋਰ ’ਤੇ ਮੌਜੂਦ ਸੀ। ਇਸੇ ਦੌਰਾਨ ਦੁਪਹਿਰ ਸਮੇਂ 3 ਅਣਪਛਾਤੇ ਨੌਜਵਾਨ ਬਾਈਕ ’ਤੇ ਉਸ ਦੀ ਦੁਕਾਨ ’ਤੇ ਆਏ ਸਨ। ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਸਨ।

ਇਹ ਵੀ ਪੜ੍ਹੋ- ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ

ਮੁਲਜ਼ਮਾਂ ਨੇ ਸਟੋਰ ਦੇ ਅੰਦਰ ਆ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਡਰਾ-ਧਮਕਾ ਕੇ 23000 ਰੁਪਏ ਦੀ ਨਕਦੀ ਲੁੱਟ ਲਈ। ਇਸ ਤੋਂ ਇਲਾਵਾ ਮੁਲਜ਼ਮ ਕਰੀਬ 3000 ਰੁਪਏ ਦੀਆਂ ਚਾਕਲੇਟਾਂ ਵੀ ਚੋਰੀ ਕਰ ਕੇ ਲੈ ਗਏ ਸਨ। ਉਸ ਨੇ ਤੁਰੰਤ ਸਟੋਰ ਮਾਲਕ ਨੂੰ ਦੱਸਿਆ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ- ਪਿਸਤੌਲ ਦੀ ਨੋਕ 'ਤੇ ਕਾਰ ਸਣੇ ਕੀਤਾ ਨੌਜਵਾਨ ਨੂੰ ਅਗਵਾ, ਕਾਰ, ਨਕਦੀ ਤੇ ATM 'ਚੋਂ ਪੈਸੇ ਕਢਵਾ ਕੇ ਹੋਏ ਫਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News