ਲੁਟੇਰਿਆਂ ਨੇ ਨੌਜਵਾਨ ਨੂੰ ਜ਼ਖ਼ਮੀ ਕਰਕੇ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਖੋਹੀ

05/15/2022 5:25:19 PM

ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਸ਼ਹਿਰ ਦੇ ਚੋਟੀਆਂ ਰੋਡ ਓਵਰਬ੍ਰਿਜ ਨੇੜੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਕੋਲੋਂ ਇੱਕ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਖੋਹੇ ਜਾਣ ਦਾ ਸਮਾਚਾਰ ਮਿਲਿਆ ਹੈ ਅਤੇ ਜ਼ਖ਼ਮੀ ਹੋਏ ਵਿਅਕਤੀ ਨੂੰ ਮੋਗਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਗਬਾਣੀ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਪੁੱਤਰ ਚੜ੍ਹਤ ਸਿੰਘ ਵਾਸੀ ਦਿਉਲ ਕਲੋਨੀ, ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਡਿਸਕਵਰ ਨੰਬਰ ਪੀਬੀ-05-2729 ਤੇ ਸਵਾਰ ਹੋ ਕੇ ਮਾਲਬਰੋਜ਼ ਫੈਕਟਰੀ ਤੋਂ ਘਰ ਜਾ ਰਿਹਾ ਸੀ, ਜਦ ਉਹ ਚੋਟੀਆਂ ਓਵਰਬ੍ਰਿਜ ਕੋਲ ਪੁੱਜਾ ਤਾਂ ਪਿੱਛੋਂ ਇੱਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਉਸਦੇ ਮੋਟਰਸਾਈਕਲ ਨੂੰ ਲੱਤ ਮਾਰੀ ਤੇ ਥੱਲੇ ਸੁੱਟ ਦਿੱਤਾ।

ਇਹ ਵੀ ਪੜ੍ਹੋ : ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ

ਪੀੜ੍ਹਤ ਨੇ ਦੱਸਿਆ ਕਿ ਉਸ ’ਤੇ ਕਿਰਪਾਨ ਤੇ ਬੇਸਬਾਲ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਉਸਦੇ ਸਿਰ 'ਤੇ ਅਲੱਗ ਅਲੱਗ 3 ਥਾਵਾਂ ’ਤੇ ਟਾਂਕੇ ਲੱਗੇ। ਜਾਂਦੇ ਹੋਏ ਲੁਟੇਰੇ ਉਸਦਾ ਪੁਰਸ ਜਿਸ ਵਿੱਚ 3500/- ਰੁਪਏ, 01 ਮੋਬਾਇਲ ਫੋਨ ਮਾਰਕਾ ਰੈਡਮੀ 11 ਹਜ਼ਾਰ ਅਤੇ ਮੋਟਰਸਾਈਕਲ ਡਿਸਕਵਰ ਖੋਹ ਕੇ ਲੈ ਗਏ । ਪੀੜ੍ਹਤ ਨੇ ਮੰਗ ਕੀਤੀ ਕਿ ਉਕਤ ਲੁਟੇਰਿਆਂ ਨੂੰ ਕਾਬੂ ਕਰਕੇ ਕਰਵਾਈ ਕੀਤੀ ਜਾਵੇ। ਇਸ ਸਬੰਧੀ ਤਲਵੰਡੀ ਭਾਈ ਪੁਲਸ ਥਾਣੇ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਮੁਤਾਬਕ ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ।

ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News