ਰਾਮਦਰਬਾਰ ’ਚ ਨੌਜਵਾਨ ਨੇ ਲਿਆ ਫਾਹ, ਮੌਤ

Monday, Oct 08, 2018 - 06:23 AM (IST)

ਰਾਮਦਰਬਾਰ ’ਚ ਨੌਜਵਾਨ ਨੇ ਲਿਆ ਫਾਹ, ਮੌਤ

 ਚੰਡੀਗਡ਼੍ਹ, (ਸੁਸ਼ੀਲ)- ਰਾਮਦਰਬਾਰ ਫੇਜ਼-2 ਵਿਚ 30 ਸਾਲਾ ਨੌਜਵਾਨ ਨੇ ਐਤਵਾਰ ਨੂੰ ਚੁੰਨੀ ਨਾਲ ਫਾਹ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਫਾਹੇ ਤੋਂ ਉਤਾਰਿਆ ਤੇ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ  ਦਿੱਤਾ। ਮ੍ਰਿਤਕ ਦੀ ਪਛਾਣ ਰਾਮਦਰਬਾਰ ਫੇਜ਼-2 ਨਿਵਾਸੀ ਪੰਕਜ ਵਜੋਂ ਹੋਈ। ਪੰਕਜ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਜ਼ੀਰਕਪੁਰ ’ਚ ਪ੍ਰਾਈਵੇਟ ਨੌਕਰੀ ਕਰਦਾ ਸੀ।  ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।  ਸੈਕਟਰ-31 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  
 ਇੰਡਸਟ੍ਰੀਅਲ ਏਰੀਆ ਫੇਜ਼-1 ਨਿਵਾਸੀ ਰਾਕੇਸ਼ ਨੇ ਦੱਸਿਆ ਐਤਵਾਰ ਨੂੰ ਉਸਦਾ ਜਾਣਕਾਰ ਪੰਕਜ ਅਾਪਣੇ ਪਰਿਵਾਰ ਦਾ ਫੋਨ ਨਹੀਂ ਚੁੱਕ ਰਿਹਾ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਫੋਨ ਕਰਕੇ ਪੰਕਜ ਦੇ ਕਮਰੇ ਵਿਚ ਜਾਣ ਲਈ ਕਿਹਾ। ਉਹ ਪੰਕਜ ਦੇ ਰਾਮਦਰਬਾਰ ਸਥਿਤ ਕਮਰੇ ’ਚ ਗਿਆ  ਤੇ  ਅੰਦਰ ਵੇਖਿਆ ਤਾਂ ਪੰਕਜ ਨੇ ਪੱਖੇ ਨਾਲ ਫਾਹ ਲਿਆ ਹੋਇਆ ਸੀ। ਉਸਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।


Related News