ਲੋਕਾਂ ’ਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਪੁਲਸ ਨੇ ਕੱਢਿਆ ਫਲੈਗ ਮਾਰਚ

Wednesday, Aug 14, 2024 - 01:04 AM (IST)

ਲੋਕਾਂ ’ਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਪੁਲਸ ਨੇ ਕੱਢਿਆ ਫਲੈਗ ਮਾਰਚ

ਲੁਧਿਆਣਾ (ਰਾਮ) - ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਲੁਧਿਆਣਾ ਪੁਲਸ ਕਮਿਸ਼ਨਰੇਟ ਅਤੇ ਜ਼ੋਨ-4 ਦੀ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ।

ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ’ਚ ਮਾਰਚ ਕੱਢਿਆ ਗਿਆ, ਜਿਸ ’ਚ ਏ.ਸੀ.ਪੀ. ਜਸਬਿੰਦਰ ਸਿੰਘ, ਜ਼ੋਨ-4 ਦੇ ਕਈ ਥਾਣਿਆਂ ਦੇ ਇੰਚਾਰਜ ਅਤੇ ਚੌਕੀ ਇੰਚਾਰਜ ਸਮੇਤ ਵੱਡੀ ਗਿਣਤੀ 'ਚ ਪੁਲਸ ਫੋਰਸ ਹਾਜ਼ਰ ਸਨ।

ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਫਲੈਗ ਮਾਰਚ ਚੰਡੀਗੜ੍ਹ ਰੋਡ ਵੀਰ ਪੈਲੇਸ, ਜੀਵਨ ਨਗਰ ਫੋਕਲ ਪੁਆਇੰਟ, ਗੋਲ ਬਾਜ਼ਾਰ, ਮੈਟਰੋ ਰੋਡ, ਸ਼ੇਰਪੁਰ, ਮੋਤੀ ਨਗਰ, ਵਰਧਮਾਨ ਚੌਕ, ਪੁਲਸ ਕਾਲੋਨੀ, ਸੈਕਟਰ-32, ਤਾਜਪੁਰ ਰੋਡ ਤੋਂ ਹੁੰਦਾ ਹੋਇਆ ਟਿੱਬਾ ਰੋਡ ਥਾਣੇ ਵਿਖੇ ਸਮਾਪਤ ਹੋਇਆ।

 


author

Harpreet SIngh

Content Editor

Related News