ਬਸੰਤ ਪੰਚਮੀ ''ਤੇ ਉੱਚੀ ਆਵਾਜ਼ ''ਚ DJ ਚਲਾਉਣ ਵਾਲਿਆਂ ਨੂੰ ਪੁਲਸ ਨੇ ਪਾਈਆਂ ਭਾਜੜਾਂ
Friday, Jan 27, 2023 - 01:31 AM (IST)

ਫਰੀਦਕੋਟ (ਜਗਤਾਰ) : ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਨੂੰ ਮੁੱਖ ਰੱਖਦਿਆਂ ਪੁਲਸ ਨੇ ਜਿੱਥੇ ਚੈਕਿੰਗ ਅਭਿਆਨ ਚਲਾਇਆ, ਉਥੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਅਤੇ ਉੱਚੀ ਆਵਾਜ਼ 'ਚ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਮੌਕੇ ਪੁਲਸ ਨੇ ਬਸੰਤ ਪੰਚਮੀ 'ਤੇ ਉੱਚੀ ਆਵਾਜ਼ 'ਚ ਡੀਜੇ ਚਲਾਉਣ ਵਾਲਿਆਂ ਨੂੰ ਭਾਜੜਾਂ ਪਾਈਆਂ ਅਤੇ ਕਈ ਥਾਵਾਂ 'ਤੇ ਡੀਜੇ ਸਿਸਟਮ ਕਬਜ਼ੇ 'ਚ ਵੀ ਲਏ।
ਇਹ ਵੀ ਪੜ੍ਹੋ : ਕਾਰ 'ਚ ਲਿਜਾ ਰਿਹਾ ਸੀ ਚਾਈਨਾ ਡੋਰ, ਪੁਲਸ ਨੇ 75 ਗੱਟੂ ਤੇ 2 ਲੱਖ ਦੀ ਨਕਦੀ ਸਣੇ ਦਬੋਚਿਆ
ਜਾਣਕਰੀ ਦਿੰਦਿਆਂ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਸ਼ਹਿਰ 'ਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਿਹਾ ਹੈ, ਉਥੇ ਹੀ ਬਸੰਤ ਪੰਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਉੱਚੀ ਆਵਾਜ਼ 'ਚ ਡੀਜੇ ਚਲਾਉਣ ਵਾਲਿਆਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਸ਼ਿਕਾਇਤ ਮਿਲਣ 'ਤੇ ਇਕ ਮੁਹੱਲੇ 'ਚ ਚੈਕਿੰਗ ਕੀਤੀ ਗਈ, ਜਿੱਥੇ ਕਾਫੀ ਉੱਚੀ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਚੱਲ ਰਿਹਾ ਸੀ, ਜਿਸ ਨਾਲ ਆਸ-ਪਾਸ ਦੇ ਲੋਕ ਪ੍ਰੇਸ਼ਾਨ ਹੋ ਰਹੇ ਸਨ, ਉਥੇ ਸਿਸਟਮ ਬੰਦ ਕਰਕੇ ਕਬਜ਼ੇ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ : ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
ਉਨ੍ਹਾਂ ਦੂਜਿਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਬਸੰਤ ਮੌਕੇ ਪਤੰਗ ਉਡਾ ਕੇ ਮਨੋਰੰਜਨ ਕਰਨ ਪਰ ਨਾ ਤਾਂ ਚਾਈਨਾ ਡੋਰ ਵਰਤਣ ਤੇ ਨਾ ਹੀ ਜ਼ਿਆਦਾ ਉੱਚੀ ਆਵਾਜ਼ ਵਾਲੇ ਡੀਜੇ ਸਿਸਟਮ ਲਾਉਣ, ਜਿਸ ਨਾਲ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਆਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਨਜ਼ਰ 'ਚ ਆਇਆ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਠੋਸ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।