ਪੁਲਸ ਰਿਮਾਂਡ ਦੌਰਾਨ ਹਵਾਲਾਤ ’ਚ ਨਾਮਜ਼ਦ ਵਿਅਕਤੀ ਨੇ ਫਾਹਾ ਲੈਣ ਦੀ ਕੀਤੀ ਕੋਸ਼ਿਸ਼

03/20/2022 12:28:23 PM

ਮਲੋਟ (ਜੁਨੇਜਾ) : ਲੁੱਟਾਂ-ਖੋਹਾਂ ਦੇ ਮਾਮਲੇ ’ਚ ਨਾਮਜ਼ਦ ਇਕ ਵਿਅਕਤੀ ਨੇ ਥਾਣਾ ਸਿਟੀ ਮਲੋਟ ਵਿਖੇ ਪੁਲਸ ਰਿਮਾਂਡ ਦੌਰਾਨ ਹਵਾਲਾਤ ਵਿਚ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਸ ਕਰਮਚਾਰੀਆਂ ਦੀ ਚੌਕਸੀ ਨੇ ਅਸਫਲ ਬਣਾ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਲੁੱਟ-ਖੋਹ ਦੇ ਇਕ ਮਾਮਲੇ ਵਿਚ 37/22 ਅ/ਧ 379 ਬੀ ਆਈ ਪੀ ਸੀ ਤਹਿਤ ਗੁਰਜੀਤ ਸਿੰਘ ਉਰਫ ਕੱਦੀ ਪੁੱਤਰ ਭਜਨ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਮਲੋਟ 2 ਦਿਨ ਦੇ ਪੁਲਸ ਰਿਮਾਂਡ ’ਤੇ ਚੱਲ ਰਿਹਾ ਸੀ । ਬੀਤੇ ਦਿਨ ਉਕਤ ਦੋਸ਼ੀ ਨੇ ਹਵਾਲਾਤ ਵਿਚ ਪਖਾਨੇ ’ਤੇ ਚੜ ਕੇ ਜੰਗਲੇ ਨਾਲ ਲਟਕ ਕੇ ਆਪਣੀ ਸ਼ਰਟ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ |

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਇਸ ਦੌਰਾਨ ਹੀ ਇਸ ਨੂੰ ਪੁਲਸ ਥਾਣੇ ਦੇ ਕੰਪਿਊਟਰ ਰੂਮ ਵਿਚ ਤਾਇਨਾਤ ਸਿਪਾਹੀ ਸੁਖਵਿੰਦਰ ਸਿੰਘ ਨੇ ਵੇਖ ਲਿਆ। ਜਿਨਾਂ ਫੌਰੀ ਤੌਰ ’ਤੇ ਕਰਮਚਾਰੀਆਂ ਨੂੰ ਦੱਸਿਆ। ਜਿਸ ’ਤੇ ਹੌਲਦਾਰ ਜਗਦੀਸ਼ ਕੁਮਾਰ ਤੇ ਸੰਤਰੀ ਰਾਹੀਂ ਹਵਾਲਾਤ ਦਾ ਦਰਵਾਜਾ ਖੋਲ੍ਹ ਕੇ ਇਸ ਨੂੰ ਜੰਗਲੇ ਨਾਲ ਲਟਕਦੇ ਲਾਹਿਆ। ਜਿਸ ਤੋਂ ਬਾਅਦ ਉਕਤ ਦੋਸ਼ੀ ਨੂੰ ਫੌਰੀ ਤੌਰ ’ਤੇ ਸਿਵਲ ਹਸਪਤਾਲ ਮਲੋਟ ਵਿਚ ਦਾਖ਼ਲ ਕਰਾਇਆ, ਜਿਥੋਂ ਠੀਕ ਹੋਣ ’ਤੇ ਉਕਤ ਦੋਸ਼ੀ ਨੂੰ ਜੂਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ | ਉਧਰ ਹਵਾਲਾਤ ’ਚ ਫਾਹਾ ਲੈਣ ਦੇ ਕਥਿੱਤ ਦੋਸ਼ ’ਚ ਥਾਣਾ ਸਿਟੀ ਮਲੋਟ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਜਵਾਨ ਦੀ ਡਿਊਟੀ ਦੌਰਾਨ ਸੜਕ ਹਾਦਸੇ ’ਚ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Gurminder Singh

Content Editor

Related News