ਮੋਦੀ ਦੇ ਕਾਲੇ ਕਾਨੂੰਨਾਂ ਖਿਲਾਫ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸ਼ਨ ਹਰ ਸਾਥ ਦੇਵੇਗੀ
Sunday, Oct 04, 2020 - 08:19 PM (IST)
ਬੁਢਲਾਡਾ,(ਬਾਂਸਲ): ਮੈਡੀਕਲ ਪ੍ਰੈਕਟਿਸਨਰ ਅਸੋਸੀਏਸ਼ਨ ਵਲੋਂ ਮਹੀਨਾਵਾਰ ਮੀਟਿੰਗ ਕਰਨ ਤੋ ਬਾਅਦ ਕੇਦਰ ਸਰਕਾਰ ਵਲੋ ਜਾਰੀ ਕੀਤੇ ਗਏ ਕਾਲੇ ਕਾਨੂੰਨ ਖਿਲਾਫ ਕਿਸਾਨੀ ਸਘਰਸ਼ ਦੋਰਾਨ ਦਿੱਤੇ ਜਾਣ ਵਾਲੇ ਧਰਨੇ ਦੋਰਾਨ ਸਮੂਲੀਅਤ ਕੀਤੀ ਗਈ। ਇਸ ਮੋਕੇ ਪ੍ਰਧਾਨ ਜਸਵੀਰ ਸਿੰਘ ਗੜ੍ਹਦੀ, ਸਟੇਟ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਮੈਗਰਾਜ ਰੱਲਾ ਪ੍ਰਧਾਨ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਹਾ ਕਿ ਜਥੇਬੰਦੀ ਵਲੋ ਰੇਲਵੇ ਟ੍ਰੈਕ ਤੇ ਲੱਗੇ ਕਿਸਾਨ ਯੂਨੀਅਨ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਕਿਹਾ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਹਰ ਪਾਸੇ ਫੇਲ ਹੋ ਚੁੱਕੀ ਹੈ ਜੋ ਕੇ ਨਵੇਂ ਨਵੇਂ ਕਾਨੂੰਨ ਬਣਾਕੇ ਦੇਸ਼ ਦੀ ਆਰਥਿਕਤਾ ਨੂੰ ਵਿਗਾੜ ਰਹੀ ਹੈ। ਕਿਸਾਨਾ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਹ ਨਵਾਂ ਕਾਨੂੰਨ ਪਾਸ ਕੀਤਾ ਹੈ ਉਸ ਨੂੰ ਰੱਦ ਕਰਾਉਣ ਲਈ ਅਸੀਂ ਕਿਸਾਨਾ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇਸ ਦੀ ਆਰਥਿਕਤਾ ਨੂੰ ਖਰਾਬ ਕਰਨ ਲਈ ਬਣੇ ਹਨ। ਉਨ੍ਹਾਂ ਕਿਹਾ ਕਿ ਕਦੇ ਜੀ ਐਸ ਟੀ, ਨੋਟਬੰਦੀ,ਧਾਰਾ 370, ਵਰਗਿਆਂ ਬਿਲਾ ਨੂੰ ਪਾਸ ਕਰਕੇ ਮਹੌਲ ਨੂੰ ਖਰਾਬ ਕੀਤਾ ਹੈ ਜਿਸਦਾ ਕੋਈ ਫਾਇਦਾ ਨਹੀਂ ਹੋਇਆ। ਇਕ ਹੋਰ ਕੱਲ ਦੀ ਹੀ ਬਹੁਤ ਹੀ ਸ਼ਰਮ ਦੀ ਗੱਲ ਹੈ ਯੂਪੀ ਵਿਚ ਬਲਾਤਕਾਰ ਕੀਤਾ ਗਿਆ ਅਤੇ ਉਸਦਾ ਸੰਸਕਾਰ ਰਾਤ ਨੂੰ ਹੀ ਕਰ ਦਿਤਾ ਗਿਆ ਜੋ ਕੇ ਬਹੁਤ ਹੀ ਨਿਦਨਯੋਗ ਹੈ। ਸੋ ਅਸੀਂ ਉਨ੍ਹਾਂ ਦੋਸੀਆਂ ਨੂੰ ਫਾਂਸੀ ਦੀ ਸਜਾ ਲਈ ਮੰਗ ਕਰਦੇ ਹਾਂ ਤਾਂ ਜੋ ਇਹੋ ਜਿਹੀਆਂ ਘਟਨਾਵਾ ਨਾ ਵਾਪਰਨ। ਧਰਨੇ ਵਿਚ ਪ੍ਰਕਾਸ਼ ਸਿੰਘ, ਮਨਜੀਤ ਸਿੰਘ , ਜਗਤਾਰ ਸਿੰਘ, ਮੇਜਰ ਸਿੰਘ, ਗਿਆਨ ਚੰਦ, ਪਵਨ ਜੈਨ, ਮਹੇਸ ਕੁਮਾਰ, ਨੈਬ ਸਿੰਘ , ਕਾਲਾ ਸਿੰਘ , ਪ੍ਰਗਟ ਸਿੰਘ , ਗਮਦੂਰ ਸਿੰਘ , ਰੁਲਦੂ ਸਿੰਘ, ਰਾਮ ਸਿੰਘ ਆਦਿ ਹਾਜਰ ਸਨ।