ਮਹੀਨਾ ਪਹਿਲਾਂ ਰੱਖੀ ਨੌਕਰਾਣੀ ਨੇ ਪਤੀ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Wednesday, May 03, 2023 - 11:54 PM (IST)

ਭਾਮੀਆਂ ਕਲਾਂ (ਜਗਮੀਤ) : ਘਰ ’ਚ ਰੱਖੀ ਗਈ ਨੌਕਰਾਣੀ ਵਲੋਂ ਮੌਕਾ ਪਾ ਕੇ ਆਪਣੇ ਪਤੀ ਨੂੰ ਬੁਲਾ ਕੇ ਘਰ ’ਚ ਮੌਜੂਦ ਬਜ਼ੁਰਗ ਮਾਤਾ ਨੂੰ ਕੋਈ ਨਸ਼ੀਲੀ ਵਸਤੂ ਪਿਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਉਹ ਦੋਵੇਂ ਪਤੀ-ਪਤਨੀ ਨੌਕਰੀ ਕਰਦੇ ਹਨ ਅਤੇ ਘਰ ’ਚ ਬਜ਼ੁਰਗ ਮਾਤਾ ਨੀਲਮ ਦੇਵੀ ਰਹਿੰਦੀ ਹੈ। ਬੀਤੀ 1 ਮਈ ਦੀ ਸਵੇਰੇ ਉਹ ਦੋਵੇਂ ਪਤੀ-ਪਤਨੀ ਆਪੋ ਆਪਣੇ ਕੰਮਾਂ ਉੱਪਰ ਚਲੇ ਗਏ। ਬਾਅਦ ’ਚ ਤਾਰਾ ਨੇ ਮੌਕਾ ਪਾ ਕੇ ਆਪਣੇ ਪਤੀ ਚੱਟਿਆ ਬਹਾਦਰ ਪੁੱਤਰ ਗੁਲਾਬ ਬਹਾਦਰ ਨੂੰ ਘਰ ਅੰਦਰ ਬੁਲਾ ਲਿਆ, ਜਿਨ੍ਹਾਂ ਨੇ ਮਾਤਾ ਨੀਲਮ ਦੇਵੀ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਬਾਅਦ ’ਚ ਅਲਮਾਰੀ ’ਚੋਂ ਕਰੀਬ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਚੌਕੀ ਮੂੰਡੀਆਂ ਕਲਾਂ ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਵਲੋਂ ਦੋਵਾਂ ਨੂੰ ਬੁੱਧਵਾਰ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ |

ਇਹ ਵੀ ਪੜ੍ਹੋ : ਮੌਤ ਦੇ ਮੂੰਹ ’ਚੋਂ ਬਾਹਰ ਆਏ ਗੌਰਵ ਨੇ ਪ੍ਰਸ਼ਾਸਨ ਨੂੰ ਠਹਿਰਾਇਆ ਮੌਤਾਂ ਦਾ ਜ਼ਿੰਮੇਵਾਰ, ਬੋਲਿਆ-ਸੋਚ ਕੇ ਕੰਭ ਜਾਂਦੀ ਹੈ ਰੂਹ

ਗੁਆਂਢੀਆਂ ਨੇ ਵਿਖਾਈ ਜਾਗਰੂਕਤਾ
ਇਸ ਮਾਮਲੇ ਨੂੰ ਲੈ ਕੇ ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਜਾਗਰੂਕ ਗੁਆਂਢੀਆਂ ਵਲੋਂ ਆਪਣੇ ਗੁਆਂਢੀ ਰੋਹਿਤ ਸ਼ਰਮਾ ਦੇ ਘਰ ਹੋਣ ਵਾਲੀ ਵੱਡੀ ਚੋਰੀ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਕਿਉਂਕਿ ਜਿਉਂ ਹੀ ਘਰੇਲੂ ਨੌਕਰਾਣੀ ਤਾਰਾ ਨੇ ਆਪਣੇ ਪਤੀ ਚੱਟਿਆ ਬਹਾਦਰ ਨੂੰ ਅੰਦਰ ਬੁਲਾਇਆ ਤਾਂ ਸਾਹਮਣੇ ਹੀ ਰਹਿਣ ਵਾਲੀ ਇਕ ਔਰਤ ਨੇ ਇਸ ਨੂੰ ਨੋਟ ਕਰ ਲਿਆ, ਜਿਸ ਨੇ ਆਪਣੇ ਘਰ ਦੀ ਛੱਤ ਤੋਂ ਦੇਖਿਆ ਤਾਂ ਚੱਟਿਆ ਬਹਾਦਰ ਆਪਣੀ ਪਤਨੀ ਤਾਰਾ ਤੋਂ ਉੱਪਰਲੀ ਮੰਜ਼ਿਲ ਦੀ ਚਾਬੀ ਲੈ ਕੇ ਅੰਦਰ ਦਾਖਲ ਹੋ ਗਿਆ, ਜਿਸ ਨੂੰ ਉੱਪਰਲੀ ਮੰਜ਼ਿਲ ’ਤੇ ਪਈ ਅਲਮਾਰੀ ’ਚ ਫਰੋਲਾ-ਫਰਾਲੀ ਕਰਦੇ ਦੇਖਿਆ ਤਾਂ ਤੁਰੰਤ ਆਸ-ਪਾਸ ਦੀਆਂ ਔਰਤਾਂ ਨੂੰ ਇਕੱਠਾ ਕਰ ਲਿਆ ਅਤੇ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਦੋਵੇਂ ਪਤੀ-ਪਤਨੀ ਨੂੰ ਕਾਬੂ ਕਰ ਲਿਆ। ਦੋਵਾਂ ਨੂੰ ਬਾਅਦ ’ਚ ਚੌਕੀ ਮੂੰਡੀਆਂ ਕਲਾਂ ਪੁਲਸ ਦੇ ਹਵਾਲੇ ਕਰ ਦਿੱਤਾ |

 
ਇਹ ਵੀ ਪੜ੍ਹੋ : ਫੌਜੀ ਛਾਉਣੀ ਬੋਰਡ ਭੰਗ ਹੋਣ ਨਾਲ ਫੌਜੀ ਟਿਕਾਣਿਆਂ ਦਾ ਪ੍ਰਬੰਧ ਹੋਵੇਗਾ ਬਿਹਤਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News