ਜਵਾਈ ਦੇ ਘਰ ’ਤੇ ਸਹੁਰੇ ਪਰਿਵਾਰ ਨੇ ਕੀਤਾ ਹਮਲਾ, ਕੁੱਟ-ਮਾਰ 3 ਅੌਰਤਾਂ ਸਣੇ 7 ਨਾਮਜ਼ਦ

Monday, Oct 22, 2018 - 07:40 AM (IST)

ਜਵਾਈ ਦੇ ਘਰ ’ਤੇ ਸਹੁਰੇ ਪਰਿਵਾਰ ਨੇ ਕੀਤਾ ਹਮਲਾ, ਕੁੱਟ-ਮਾਰ 3 ਅੌਰਤਾਂ ਸਣੇ 7 ਨਾਮਜ਼ਦ

ਰਾਜਪੁਰਾ, (ਮਸਤਾਨਾ)- ਘਰੇਲੂ ਤਕਰਾਰਬਾਜ਼ੀ ਕਾਰਨ ਸਹੁਰੇ ਪਰਿਵਾਰ ਵੱਲੋਂ ਆਪਣੇ ਜਵਾਈ ਦੇ ਘਰ  ’ਤੇ ਹਮਲਾ ਕਰ ਕੇ ਪਰਿਵਾਰਕ ਮੈਂਬਰਾਂ ਦੀ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ 3 ਅੌਰਤਾਂ ਸਣੇ 7 ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਫੋਕਲ ਪੁਆਇੰਟ ਵਾਸੀ ਨਿਸ਼ਾਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ
ਕਰਵਾਈ ਹੈ ਕਿ ਘਰੇਲੂ ਤਕਰਾਰਬਾਜ਼ੀ ਦੀ ਰੰਜਸ਼ ਅਧੀਨ ਮੇਰੇ ਸਹੁਰੇ ਪਰਿਵਾਰ ਜਿਸ ਵਿਚ ਗੁਰਬਾਜ ਸਿੰਘ, ਉਸ ਦੀ ਪਤਨੀ ਸੰਦੀਪ ਕੌਰ, ਕਿੱਕਰ ਸਿੰਘ, ਉਸ ਦੀ ਪਤਨੀ ਸੁਖਵਿੰਦਰ ਕੌਰ ਵਾਸੀ ਯੂ. ਪੀ., ਭਜਨ ਸਿੰਘ, ਉਸ ਦੀ ਪਤਨੀ ਬਲਬੀਰ ਕੌਰ ਵਾਸੀ ਪਿੰਡ ਨਨਹੇਡ਼ਾ ਅਤੇ ਰਾਜਪੁਰਾ ਵਾਸੀ ਬਲਜਿੰਦਰ ਸਿੰਘ  ਸ਼ਾਮਲ ਹਨ,  ਨੇ ਮੇਰੇ ਘਰ ਹਮਲਾ ਕਰ ਕੇ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟ-ਮਾਰ ਕੀਤੀ। ਪੁਲਸ ਨੇ ਨਿਸ਼ਾਨ ਸਿੰਘ ਦੀ ਸ਼ਿਕਾਇਤ ’ਤੇ ਉਕਤ 7 ਜੀਆਂ ਖਿਲਾਫ ਧਾਰਾ 323, 341, 452, 354, 506, 149 ਅਤੇ 149 ਅਧੀਨ ਮਾਮਲਾ ਦਰਜ ਕਰ ਲਿਆ ਹੈ।


Related News