ਵਿਧਾਨ ਸਭਾ ਚੋਣਾਂ : ਜਾਣੋ ਕੀ ਹੈ ਹਲਕਾ ਜ਼ੀਰਾ ਦਾ ਪਿਛਲੇ 25 ਸਾਲ ਦਾ ਇਤਿਹਾਸ
Friday, Feb 18, 2022 - 07:52 PM (IST)

ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-75 ਜ਼ੀਰਾ ਵਿਧਾਨ ਸਭਾ ਹਲਕੇ 'ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਤਿੰਨ ਵਾਰ ਅਤੇ ਕਾਂਗਰਸ ਨੇ ਦੋ ਵਾਰ ਇਸ ਸੀਟ ਜਿੱਤੀ।
1997
1997 ਵਿੱਚ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਜੇਤੂ ਰਹੇ ਸਨ। ਉਨ੍ਹਾਂ ਨੇ 59635 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਨਰੇਸ਼ ਕੁਮਾਰ ਨੂੰ 40037 ਵੋਟਾਂ ਮਿਲੀਆਂ। ਇੰਦਰਜੀਤ ਸਿੰਘ ਨੇ ਨਰੇਸ਼ ਕੁਮਾਰ ਤੋਂ 19,598 ਵਧੇਰੇ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2002
ਇਹ ਸੀਟ ਮੁੜ ਅਕਾਲੀ ਦਲ ਦੀ ਝੋਲੀ ਪਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰੀ ਸਿੰਘ ਜ਼ੀਰਾ ਜੇਤੂ ਰਹੇ। ਉਨ੍ਹਾਂ ਨੇ 43991 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 36424 ਵੋਟਾਂ ਮਿਲੀਆਂ। ਹਰੀ ਸਿੰਘ ਨੇ ਕੁਲਦੀਪ ਸਿੰਘ ਨੂੰ 7,567 ਵੋਟਾਂ ਨਾਲ ਹਰਾਇਆ ਸੀ।
2007
ਕਾਂਗਰਸ ਦੇ ਉਮੀਦਵਾਰ ਨਰੇਸ਼ ਕੁਮਾਰ ਕਟਾਰੀਆ ਨੇ ਇਹ ਸੀਟ ਅਕਾਲੀ ਦਲ ਕੋਲੋਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ । ਉਨ੍ਹਾਂ ਨੇ 64903 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰੀ ਸਿੰਘ ਜ਼ੀਰਾ ਨੂੰ 52531 ਵੋਟਾਂ ਮਿਲੀਆਂ। ਨਰੇਸ਼ ਕੁਮਾਰ ਕਟਾਰੀਆ ਨੇ ਹਰੀ ਸਿੰਘ ਜ਼ੀਰਾ ਨੂੰ 12372 ਵੋਟਾਂ ਨਾਲ ਹਰਾਇਆ।
2012
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰੀ ਸਿੰਘ ਜ਼ੀਰਾ ਨੇ ਮੁੜ ਇਸ ਸੀਟ 'ਤੇ ਕਬਜ਼ਾ ਕੀਤਾ। ਹਰੀ ਸਿੰਘ ਜ਼ੀਰਾ ਨੇ 71389 ਵੋਟਾਂ ਹਾਸਲ ਕੀਤੀਆਂ ਤੇ ਕਾਂਗਰਸ ਦੇ ਉਮੀਦਵਾਰ ਨਰੇਸ਼ ਕੁਮਾਰ ਕਟਾਰੀਆ ਨੂੰ 59422 ਵੋਟਾਂ ਮਿਲੀਆਂ। ਇਸ ਤਰ੍ਹਾਂ ਹਰੀ ਸਿੰਘ ਜ਼ੀਰਾ ਨੇ ਨਰੇਸ਼ ਕੁਮਾਰ ਨੂੰ 16,388 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ 'ਚ ਸ਼ਾਮਲ ਹੋਏ ਜ਼ੀਰਾ ਪਰਿਵਾਰ ਨੇ ਇਹ ਸੀਟ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਜਿੱਤੀ। ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ 69899 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰੀ ਸਿੰਘ ਜ਼ੀਰਾ ਨੂੰ 46828 ਵੋਟਾਂ ਪਈਆਂ ਸਨ। ਇਸ ਤਰ੍ਹਾਂ ਕੁਲਬੀਰ ਜ਼ੀਰਾ ਨੇ ਹਰੀ ਸਿੰਘ ਨੂੰ 23,071 ਵੋਟਾਂ ਨਾਲ ਹਰਾਇਆ ਸੀ। ‘ਆਪ' ਦੇ ਗੁਰਪ੍ਰੀਤ ਸਿੰਘ ਭੈਣੀ ਤੀਜੇ ਸਥਾਨ 'ਤੇ ਰਹੇ ਸਨ, ਜਿਨ੍ਹਾਂ ਨੂੰ 30947 ਵੋਟਾਂ ਪ੍ਰਾਪਤ ਹੋਈਆਂ ਸਨ।
2022 ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਮੇਜਾ ਸਿੰਘ ਸੇਖੋਂ, ‘ਆਪ' ਵੱਲੋਂ ਨਰੇਸ਼ ਕਟਾਰੀਆ (ਜੋ 2007 ਵਿੱਚ ਕਾਂਗਰਸ ਦੇ ਵਿਧਾਇਕ ਸਨ), ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ, ਸੰਯੁਕਤ ਸਮਾਜ ਮੋਰਚਾ ਵੱਲੋਂ ਮੇਘਰਾਜ ਰੱਲਾ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਵਤਾਰ ਸਿੰਘ ਜ਼ੀਰਾ (ਹਰੀ ਸਿੰਘ ਜ਼ੀਰਾ ਦਾ ਮੁੰਡਾ) ਤੇ ਲੋਕ ਇਨਸਾਫ਼ ਪਾਰਟੀ ਵੱਲੋਂ ਦਵਿੰਦਰਜੀਤ ਸਿੰਘ ਜ਼ੀਰਾ ਚੋਣ ਮੈਦਾਨ 'ਚ ਹਨ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 187300 ਹੈ, ਜਿਨ੍ਹਾਂ 'ਚ 88362 ਪੁਰਸ਼, 98936 ਔਰਤਾਂ ਅਤੇ 2 ਥਰਡ ਜੈਂਡਰ ਵੋਟਰ ਹਨ।