ਪਰਿਵਾਰ ਨੇ 13 ਸਾਲਾ ਜਸ਼ਨ ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ, ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
Wednesday, Dec 14, 2022 - 01:42 PM (IST)

ਜ਼ੀਰਾ (ਅਕਾਲੀਆਂਵਾਲਾ, ਗੁਰਮੇਲ) : ਜਸਵਿੰਦਰ ਸਿੰਘ ਜਸ਼ਨ ਜਿਸ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਲੈ ਕੇ ਜ਼ੀਰਾ ਵਿਖੇ ਲੱਗਾ ਧਰਨਾ ਪੁਲਸ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਸੀ ਪਰ ਪਰਿਵਾਰ ਨੇ ਸ਼ਰਤ ਇਹ ਰੱਖੀ ਸੀ ਕਿ ਜਿੰਨਾ ਚਿਰ ਅਸਲ ਦੋਸ਼ੀ ਨਹੀਂ ਲੱਭਦੇ ਉਸ ਵੇਲੇ ਤੱਕ ਜਸ਼ਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਜਿਸ ਦੇ ਚੱਲਦਿਆਂ ਪਰਿਵਾਰ ਵਾਲਿਆਂ ਨੇ ਹੁਣ ਤੱਕ ਵੀ ਜਸ਼ਨ ਦਾ ਸਸਕਾਰ ਨਹੀਂ ਕੀਤਾ ਅਤੇ ਉਨ੍ਹਾਂ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦਿਨ ਚੜ੍ਹਦੇ ਅਬੋਹਰ 'ਚ ਵਾਪਰਿਆ ਭਿਆਨਕ ਹਾਦਸਾ, 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੋਸ਼ੀਆਂ ਨੂੰ ਨਹੀਂ ਲੱਭ ਸਕੀ, ਜੋ ਕਿ ਜ਼ੀਰਾ ਸ਼ਹਿਰ ਦੀ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਹੈ। ਓਧਰ ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਪੁਲਸ ’ਤੇ ਟਿਕੀਆਂ ਹੋਈਆਂ ਹਨ ਕਿ ਅਸਲ ਦੋਸ਼ੀ ਸਾਹਮਣੇ ਕਦ ਆਉਣਗੇ, ਕਿਉਂਕਿ ਲੋਕ ਇਹ ਕਹਿੰਦੇ ਹਨ ਕਿ ਬੱਚੇ ਦਾ ਕਤਲ ਕਿਉਂ ਕੀਤਾ ਗਿਆ ਹੈ, ਅਕਸਰ ਬੱਚੇ ਦਾ ਕੀ ਕਸੂਰ ਸੀ? ਜਿਸਨੂੰ ਅਣਮਨੁੱਖੀ ਤਸ਼ੱਦਦ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਸ਼ਹਿਰ ਅਤੇ ਇਲਾਕੇ ਦੇ ਲੋਕ ਪਰਿਵਾਰ ਨਾਲ ਦੁੱਖ ਦੀ ਘੜੀ ’ਚ ਖੜ੍ਹੇ ਹੋਏ ਹਨ। ਪੁਲਸ ਵੱਲੋਂ ਵੱਡੇ ਪੱਧਰ ’ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਕੱਲ੍ਹ ਤੱਕ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ, ਲੀਗਲ ਨੋਟਿਸ ਭੇਜਣ ਦੀ ਤਿਆਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।