ਜ਼ੀਰਾ ਐਨਕਾਊਂਟਰ 'ਚ ਮਾਰੇ ਗਏ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੇ ਪੁਲਸ 'ਤੇ ਇਲਜ਼ਾਮ ਲਗਾ ਕੀਤੇ ਵੱਡੇ ਖੁਲਾਸੇ
Thursday, Jan 11, 2024 - 12:23 PM (IST)

ਫਿਰੋਜ਼ਪੁਰ (ਵਿਪਨ)- ਜ਼ੀਰਾ 'ਚ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਹੋਏ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੇ ਪਿੰਡ ਮੰਡੇਰ ਅਤੇ ਮੁੰਡੀ ਜਮਾਲ ਦੇ ਰਹਿਣ ਵਾਲੇ ਤਿੰਨ ਤਸਕਰਾਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੋਸ਼ੀ ਨੂੰ ਜ਼ਖ਼ਮੀ ਹਾਲਤ 'ਚ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ। ਜਿਸ ਨੂੰ ਲੈ ਕੇ ਤਸਕਰ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਝੂਠਾ ਐਨਕਾਊਂਟਰ ਕਰਨ ਦਾ ਇਲਜ਼ਾਮ ਲਗਾਇਆ ਹੈ। ਜਾਣਕਾਰੀ ਮੁਤਾਬਕ ਅਨਮੋਲ ਖ਼ਿਲਾਫ਼ ਚਾਰ ਅਤੇ ਸੰਦੀਪ ਖ਼ਿਲਾਫ਼ 2 ਮਾਮਲੇ ਦਰਜ ਹਨ।ਇਸ ਐਨਕਾਊਂਟਰ 'ਚ ਤਿੰਨ ਤਸਕਰਾਂ 'ਚੋਂ ਸੁਖਬੀਰ ਅਤੇ ਸੰਦੀਪ ਦੀ ਮੌਤ ਹੋ ਗਈ ਅਤੇ ਅਨਮੋਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਸੁਖਬੀਰ ਦੀ ਪਤਨੀ 4 ਮਹੀਨੇ ਦੀ ਗਰਭਵਤੀ ਹੈ।
ਇਹ ਵੀ ਪੜ੍ਹੋ : ਜ਼ੀਰਾ ’ਚ ਪੁਲਸ ਨੇ ਕੀਤਾ ਵੱਡਾ ਐਨਕਾਊਂਟਰ, ਦੋ ਤਸਕਰ ਢੇਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਬੀਰ ਦੀ 4 ਮਹੀਨੇ ਦੀ ਗਰਭਵਤੀ ਪਤਨੀ ਪਿੰਡ ਮੰਡੇਰ ਨੇ ਦੱਸਿਆ ਕਿ ਮੇਰਾ ਪਤੀ ਪਿੰਡ ਦੇ ਹੀ ਰਹਿਣ ਵਾਲੇ ਅਨਮੋਲ ਨਾਲ ਕਾਰ ਲੈਣ ਗਿਆ ਸੀ। ਉਸ ਨੂੰ ਮੇਰੀ ਦਵਾਈ ਲੈਣ ਲਈ ਹਸਪਤਾਲ ਜਾਣਾ ਸੀ। ਪਰ ਸਾਨੂੰ ਸੂਚਨਾ ਮਿਲੀ ਕਿ ਮੇਰੇ ਪਤੀ ਦਾ ਪੁਲਸ ਨੇ ਐਨਕਾਊਂਟਕ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਮੇਰਾ ਪਤੀ ਨਾ ਦਾ ਨਸ਼ੇ ਕਰਦਾ ਹੈ ਅਤੇ ਨਾ ਹੀ ਉਸਦੇ ਖ਼ਿਲਾਫ਼ ਕੋਈ ਮਾਮਲਾ ਦਰਜ ਹੈ। ਉਹ ਪਿੰਡ 'ਚ ਹੀ ਦਿਹਾੜੀ ਦਾ ਕੰਮ ਕਰਦਾ ਸੀ। ਜਿਸ ਲਈ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ : ਕੂੜਾ ਇਕੱਠਾ ਤੇ ਪੋਸਟਮਾਰਟਮ 'ਚ ਸਹਾਇਤਾ ਕਰਨ ਵਾਲੀਆਂ 2 ਔਰਤਾਂ ਨੂੰ ਆਇਆ ਰਾਮ ਮੰਦਿਰ ਦਾ ਸੱਦਾ, ਜਾਣੋ ਕਿਉਂ
ਮ੍ਰਿਤਕ ਸੰਦੀਪ ਸਿੰਘ ਦੇ ਦਾਦਾ ਨੇ ਦੱਸਿਆ ਕਿ ਸੰਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸ਼ਾਮ ਤਿੰਨ ਵਜੇ ਉਹ ਆਪਣੇ ਦੋਸਤਾਂ ਨਾਲ ਗਿਆ ਸੀ ਅਤੇ ਕੁਝ ਸਮੇਂ ਬਾਅਦ ਸਾਨੂੰ ਸੂਚਨਾ ਮਿਲੀ ਕਿ ਸੰਦੀਪ ਦੀ ਮੌਤ ਹੋ ਗਈ ਹੈ। ਪੁਲਸ ਨੇ ਝੂਠਾ ਐਨਕਾਊਂਟਕ ਕੀਤਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਅੱਜ ਸੰਗਰੂਰ ਦੌਰੇ 'ਤੇ, ਜ਼ਿਲ੍ਹਾ ਵਾਸੀਆਂ ਨੂੰ ਦੇਣਗੇ ਵੱਡੇ ਤੋਹਫ਼ੇ
ਜ਼ਖ਼ਮੀ ਅਨਮੋਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨਮੋਲ ਸਿੰਘ ਚੰਡੀਗੜ੍ਹ 'ਚ ਕੈਬ ਚਲਾਉਂਦਾ ਹੈ ਅਤੇ ਉਹ ਇੱਕ ਵਿਆਹ 'ਚ ਆਇਆ ਹੋਇਆ ਸੀ। ਉਹ ਦੁਪਹਿਰ 3.30 ਵਜੇ ਆਪਣੇ ਦੋਸਤਾਂ ਨਾਲ ਕਾਰ ਵਿੱਚ ਸ਼ਹਿਰ ਗਿਆ ਸੀ। ਸਾਨੂੰ ਸੂਚਨਾ ਮਿਲੀ ਸੀ ਕਿ ਪੁਲਸ ਨਾਲ ਹੋਏ ਮੁਕਾਬਲੇ 'ਚ ਅਨਮੋਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜੋ ਇਸ ਸਮੇਂ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਵਿਆਹ ਨੂੰ ਇਕ ਸਾਲ ਹੋ ਗਿਆ ਹੈ ਅਤੇ ਉਸ ਦੀ ਧੀ 5 ਮਹੀਨੇ ਦੀ ਹੈ। ਉਨ੍ਹਾਂ ਕਿਹਾ ਕਿ ਜੋ ਐਨਕਾਊਂਟਰ ਹੋਇਆ ਹੈ, ਉਹ ਝੂਠਾ ਕੀਤਾ ਗਿਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੁਖਦਾਈ ਖ਼ਬਰ: ਸੰਘਣੀ ਧੁੰਦ 'ਚ ਸਕੂਲ ਜਾ ਰਹੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8