ਕੰਰਟ ਲੱਗਣ ਨਾਲ ਕਿਸਾਨ ਦੀ ਮੌਤ

Saturday, Jul 13, 2019 - 02:38 AM (IST)

ਕੰਰਟ ਲੱਗਣ ਨਾਲ ਕਿਸਾਨ ਦੀ ਮੌਤ

ਗਿੱਦਡ਼ਬਾਹਾ, (ਚਾਵਲਾ)- ਪਿੰਡ ਕੋਟਭਾਈ ਵਿਖੇ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਲਰਾਜ ਸਿੰਘ (30 ਸਾਲ) ਪੱੁਤਰ ਮੇਜਰ ਸਿੰਘ ਵਾਸੀ ਕੋਠੇ ਮਧੀਰ ਰੋਡ ਕੋਟਭਾਈ ਅੱਜ ਸਵੇਰੇ ਕਰੀਬ 8 ਵਜੇ ਘਰੋਂ ਖੇਤਾਂ ਨੂੰ ਗੇਡ਼ਾ ਮਾਰਨ ਗਿਆ ਸੀ ਅਤੇ ਮੀਂਹ ਤੋਂ ਬਾਅਦ ਖੂਹ ’ਚ ਲੱਗੀ ਮੋਟਰ ਚੈੱਕ ਕਰਨ ਉਤਰਿਆ ਸੀ ਅਤੇ ਮੋਟਰ ਸ਼ਾਰਟ ਹੋਣ ਕਾਰਣ ਜਦ ਉਸ ਨੇ ਮੋਟਰ ਨੂੰ ਹੱਥ ਲਾਇਆ ਤਾਂ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਪਤਾ ਲੱਗਣ ’ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਗਿੱਦਡ਼ਬਾਹਾ ਲਿਆਂਦਾ। ਜਿੱਥੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ। ਥਾਣਾ ਕੋਟਭਾਈ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।


author

Bharat Thapa

Content Editor

Related News