2 ਕਰੋੜ ''ਚ ਖ਼ਰੀਦੀ ਗਈ ਕਪਾਹ ਸਾਫ਼ ਕਰਨ ਵਾਲੀ ਮਸ਼ੀਨ ਕਈ ਸਾਲਾਂ ਤੋਂ ਫੱਕ ਰਹੀ ਧੂੜ

12/01/2023 3:10:43 PM

ਮੁਕਤਸਰ- ਸਾਲ 2014 'ਚ ਨਾਗਪੁਰ ਤੋਂ 2 ਕਰੋੜ 'ਚ ਖਰੀਦੀ ਗਈ ਕਪਾਹ ਸੁਕਾਉਣ ਅਤੇ ਸਾਫ਼ ਕਰਨ ਵਾਲੀ ਮਸ਼ੀਨ ਮਲੋਟ ਦੀ ਕਪਾਹ ਮੰਡੀ 'ਚ ਬਿਨਾਂ ਵਰਤਿਆਂ ਹੀ ਪਈ ਹੋਈ ਹੈ। ਇਸ ਕਾਰਨ ਮਸ਼ੀਨ ਦੇ ਕੁਝ ਪੁਰਜ਼ੇ ਜਾਂ ਤਾਂ ਗਾਇਬ ਹੋ ਗਏ ਹਨ, ਜਾਂ ਤਾਂ ਖ਼ਰਾਬ ਹੋ ਗਏ ਹਨ। ਇਹ ਮਸ਼ੀਨ ਕਪਾਹ ਦੇ ਕਿਸਾਨਾਂ ਦੇ ਫਾਇਦੇ ਤੇ ਆਸਾਨੀ ਲਈ ਖਰੀਦੀ ਗਈ ਸੀ। ਪਰ ਇਸ ਦੀ ਵਰਤੋਂ ਹੀ ਨਹੀਂ ਹੋ ਸਕੀ ਹੈ। 

ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਮਲੋਟ ਮਾਰਕਿਟ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਸ਼ੀਨ ਇਹ ਮਸ਼ੀਨ 1 ਘੰਟੇ 'ਚ 6 ਟਨ ਕਪਾਹ 'ਚੋਂ ਪੱਤੇ ਕੱਢ ਕੇ ਸਾਫ਼ ਕਰਨ ਦੇ ਸਮਰੱਥ ਹੈ। ਇਹ ਮਸ਼ੀਨ ਕਪਾਹ 'ਚੋਂ ਨਮੀ ਦੀ ਮਾਤਰਾ ਨੂੰ ਘਟਾਉਣ ਅਤੇ ਕਪਾਹ ਦੀ ਗੁਣਵੱਤਾ 'ਚ ਸੁਧਾਰ ਕਰਨ ਲਈ ਖਰੀਦੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮਸ਼ੀਨ ਨੂੰ ਮੌਸਮ ਤੋਂ ਬਚਾਉਣ ਲਈ ਇਕ ਸ਼ੈੱਡ ਬਣਾਉਣ ਦੀ ਵੀ ਯੋਜਨਾ ਬਣਾਈ ਗਈ ਸੀ, ਪਰ ਸ਼ੈੱਡ 'ਤੇ ਲਾਗਤ ਬਹੁਤ ਜ਼ਿਆਦਾ ਆ ਰਹੀ ਹੈ, ਜਿਸ ਕਾਰਨ ਇਹ ਯੋਜਨਾ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨੂੰ ਚਲਾਉਣ ਲਈ 1 ਇੰਜੀਨੀਅਰ ਅਤੇ 8 ਕੁਸ਼ਲ ਕਰਮਚਾਰੀ ਚਾਹੀਦੇ ਹਨ। 

ਇਹ ਵੀ ਪੜ੍ਹੋ- ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਪ੍ਰਿੰਸੀਪਲ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਮਾਰਕੀਟ ਕਮੇਟੀ ਦੇ ਸੈਕਟਰੀ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਇਹ ਮਸ਼ੀਨ ਬਹੁਤ ਜ਼ਿਆਦਾ ਮਦਦਗਾਰ ਨਹੀਂ ਹੋਵੇਗੀ। ਇਹ ਸਿਰਫ਼ ਪੱਤਿਆਂ ਨੂੰ ਕਪਾਹ ਚੋਂ ਕੱਢਦੀ ਹੈ ਤੇ ਉਸ ਨੂੰ ਸੁਕਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕਪਾਹ ਦਾ ਉਤਪਾਦਨ ਵੀ ਪਹਿਲਾਂ ਨਾਲੋਂ ਕਾਫ਼ੀ ਘਟ ਗਿਆ ਹੈ, ਜਿਸ ਕਾਰਨ ਮਸ਼ੀਨ ਦੀ ਵਰਤੋਂ ਕਰਨ ਦੀ ਜ਼ਰੂਰਤ ਹੀ ਨਹੀਂ ਪਈ। ਕੁਝ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਜੇਕਰ ਇਸ ਮਸ਼ੀਨ ਨੂੰ ਵਰਤਣਾ ਹੀ ਨਹੀਂ ਸੀ ਤਾਂ ਇੰਨੀ ਜ਼ਿਆਦਾ ਕੀਮਤ ਦੇ ਕੇ ਖਰੀਦਿਆ ਹੀ ਕਿਉਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News