ਜਾਖੜ ਦੀ ਟਿੱਪਣੀ ਤੋਂ ਬਾਅਦ ਕੈਪਟਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

Sunday, Oct 31, 2021 - 11:52 PM (IST)

ਚੰਡੀਗੜ੍ਹ(ਅਸ਼ਵਨੀ)- ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੁੱਖ ਮੰਤਰੀ ਚੰਨੀ ’ਤੇ ਤਿੱਖੀ ਟਿੱਪਣੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਜਾਖੜ ਵਲੋਂ ਸਵੇਰੇ 11:32 ਤੋਂ ਬਾਅਦ ਕੈਪਟਨ ਨੇ ਸ਼ਾਮ 5:50 ’ਤੇ ਸ਼ਰਧਾ ਦੇ ਫੁਲ ਭੇਟ ਕਰਦੇ ਹੋਏ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ’ਤੇ ਉਨ੍ਹਾਂ ਨੂੰ ਪ੍ਰਣਾਮ।

ਇਹ ਵੀ ਪੜ੍ਹੋ- ਨਰਮਾ ਉਤਪਾਦਕਾਂ ਲਈ ਨਿਗੂਣੇ ਮੁਆਵਜ਼ੇ ਦੀ ਮੁੜ ਸਮੀਖਿਆ ਕਰਨ ਮੁੱਖ ਮੰਤਰੀ : ਸੁਖਬੀਰ ਬਾਦਲ
ਦੱਸ ਦੇਈਏ ਕਿ ਜਾਖੜ ਨੇ ਚੰਨੀ ਸਰਕਾਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਕਰਾਰੀ ਟਿੱਪਣੀ ਕੀਤੀ ਸੀ। ਜਿਸ 'ਚ ਜਾਖੜ ਨੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਵਲੋਂ ਬਲਿਦਾਨ ਦਿਵਸ ’ਤੇ ਜਾਰੀ ਕੀਤੀ ਗਈ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਸੀ ਕਿ ਮੈਨੂੰ ਪਤਾ ਹੈ ਕਿ ਕੈਪਟਨ ਸਾਹਿਬ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਬਲਿਦਾਨ ਦਿਵਸ ’ਤੇ ਜਾਰੀ ਇਸ ਤਸਵੀਰ ਨੂੰ ਵਰਤੋਂ ਕੀਤੇ ਜਾਣ ’ਤੇ ਬੁਰਾ ਨਹੀਂ ਮਨਾਉਣਗੇ, ਕਿਉਂਕਿ ਅੱਜ ਬਲਿਦਾਨ ਦਿਵਸ ’ਤੇ ਪੰਜਾਬ ਸਰਕਾਰ ਵਲੋਂ ਜਾਰੀ ਅਜਿਹੀ ਕੋਈ ਤਸਵੀਰ ਵਿਖਾਈ ਨਹੀਂ ਦਿੱਤੀ।

ਇਹ ਵੀ ਪੜ੍ਹੋ- ਕਿਸਾਨਾਂ ਤੇ ਖੇਤ ਮਜਦੂਰਾਂ ਨਾਲ ਮਜਾਕ ਹੈ ਚੰਨੀ ਸਰਕਾਰ ਵਲੋਂ ਐਲਾਨਿਆ ਮੁਆਵਜਾ : ਆਪ

ਜਾਖੜ ਨੇ ਪੰਜਾਬ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਭਾਰਤੀ ਜਨਤਾ ਪਾਰਟੀ ਇਤਿਹਾਸ ਤੋਂ ‘ਆਇਰਨ ਲੇਡੀ ਆਫ ਇੰਡੀਆ’ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਇਸ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਭੁਲਾ ਦਿੱਤਾ ਗਿਆ।    

ਇਹ ਵੀ ਪੜ੍ਹੋ- CM ਚੰਨੀ ਦਿੱਲੀ ਕਾਂਗਰਸ ਦੀ ਕਠਪੁਤਲੀ, ਜਿਸ ਨੂੰ ਕੋਈ ਵੀ ਫੈਸਲੇ ਲੈਣ ਦਾ ਅਧਿਕਾਰ ਨਹੀਂ : ਬਾਦਲ

ਨਵਜੋਤ ਸਿੱਧੂ ਨਹੀਂ ਪਹੁੰਚੇ ਪੰਜਾਬ ਕਾਂਗਰਸ ਭਵਨ, ਸਾਬਕਾ ਵਿਧਾਇਕ ਸੂੰਧ ਨੇ ਦਿੱਤੀ ਸ਼ਰਧਾਂਜਲੀ
ਬਲੀਦਾਨ ਦਿਵਸ ’ਤੇ ਪੰਜਾਬ ਕਾਂਗਰਸ ਭਵਨ ਵਿਚ ਇੱਕ ਪ੍ਰੋਗਰਾਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦੇ ਬਾਵਜੂਦ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ। ਸਾਬਕਾ ਵਿਧਾਇਕ ਤਿ੍ਰਲੋਚਨ ਸਿੰਘ ਸੂੰਧ ਨੇ ਕਾਂਗਰਸੀ ਵਰਕਰਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕੀਤਾ।       


Bharat Thapa

Content Editor

Related News