ਬਜਰੰਗ ਦਲ ਹਿੰਦੁਸਤਾਨ ਨੇ ਨੈਸਲੇ ਮਜ਼ਦੂਰ ਸੰਘ ਦੇ ਸਮਰਥਨ ’ਚ ਕੀਤਾ ਰੋਡ ਜਾਮ
Tuesday, Oct 16, 2018 - 02:14 AM (IST)

ਮੋਗਾ, (ਗੋਪੀ ਰਾਊਕੇ)- ਅੱਜ ਬਜਰੰਗ ਦਲ ਹਿੰਦੁਸਤਾਨ ਨੇ ਲੇਬਰ ਸੈੱਲ ਦੇ ਪੰਜਾਬ ਪ੍ਰਦੇਸ਼ ਮੁਖੀ ਵੀਰਪ੍ਰਤਾਪ ਸਿੰਘ ਦੀ ਅਗਵਾਈ ਵਿਚ ਨੈਸਲੇ ਦੇ ਮਜ਼ਦੂਰਾਂ ਵੱਲੋਂ ਚੱਲ ਰਹੇ 16ਵੇਂ ਦਿਨ ਦੇ ਅੰਦੋਲਨ ਦੇ ਸਮਰਥਨ ’ਚ ਨੈਸਲੇ ਗੇਟ ਦੇ ਮੂਹਰੇ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਪ੍ਰਦੇਸ਼ ਪ੍ਰਧਾਨ ਸਾਹਿਲ ਗੁਪਤਾ ਵਿਸ਼ੇਸ਼ ਤੌਰ ’ਤੇ ਪੁੱਜੇ। ਸਾਹਿਲ ਗੁਪਤਾ ਨੇ ਕਿਹਾ ਕਿ ਨੈਸਲੇ ਕੰਪਨੀ ਮਜ਼ਦੂਰ ਠੇਕੇਦਾਰ ਨਾਲ ਮਿਲ ਕੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਮਜ਼ਦੂਰਾਂ ਨੂੰ ਇਕ ਸਾਜਿਸ਼ ਤਹਿਤ ਜਬਰਨ ਗੁਜਰਾਤ ਯੂਨਿਟ ’ਚ ਸ਼ਿਫਟ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਮਜਦੂਰ ਭਰਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਤਬਦੀਲ ਅਤੇ ਸਸਪੈਂਡ ਕਰ ਦਿੱਤਾ ਗਿਆ, ਜੋ ਸਰਾਸਰ ਮਜ਼ਦੂਰਾਂ ਨਾਲ ਧੱਕਾ ਹੈ। ਮਜ਼ਦੂਰਾਂ ਨੂੰ ਇਕ ਸਾਜਿਸ਼ ਤਹਿਤ ਜਬਰਦਸਤੀ ਗੁਜਰਾਤ ਯੂਨਿਟ ’ਚ ਸ਼ਿਫਟ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ। ਗੁਜਰਾਤ ’ਚ ਉਤਰ ਭਾਰਤੀਆਂ ਨੂੰ ਕੁੱਟ-ਮਾਰ ਕਰ ਕੇ ਪਲਾਇਨ ਕਰਨ ’ਤੇ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਗੁਜਰਾਤ ਭੇਜਣਾ ਖਤਰੇ ਤੋਂ ਖਾਲੀ ਨਹੀਂ ਹੈ। ਇਸ ਮੌਕੇ ਵੀਰਪ੍ਰਤਾਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਬਦੀਲ ਕੀਤੇ ਅਤੇ ਸਸਪੈਂਡ ਕੀਤੇ ਮਜ਼ਦੂਰਾਂ ਨੂੰ ਦੁਬਾਰਾ ਉਸੇ ਜਗ੍ਹਾ ’ਤੇ ਨਾ ਲਾਇਆ ਤਾਂ ਉਹ ਪ੍ਰਦੇਸ਼ ਪੱਧਰ ’ਤੇ ਸੰਘਰਸ਼ ਕਰਨ ਲਈ ਜਾਰੀ ਕਰਨਗੇ ਅਤੇ ਧਰਨਾਕਾਰੀਆਂ ਨੇ ਠੇਕੇਦਾਰ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ।