ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਸੁੱਟਿਆ ਹੇਠਾਂ, ਫਿਰ ਪਿਸਤੌਲ ਦੀ ਨੋਕ ''ਤੇ ਖੋਹਿਆ ਮੋਬਾਇਲ ਤੇ ਨਕਦੀ

12/12/2023 1:27:27 AM

ਲੁਧਿਆਣਾ (ਰਾਜ)- ਸ਼ਹਿਰ ’ਚ ਲੁਟੇਰਿਆਂ ਦਾ ਡਰ ਲਗਾਤਾਰ ਜਾਰੀ ਹੈ। ਬਾਈਕਰ ਲੁਟੇਰੇ ਪੁਲਸ ਤੋਂ ਬੇਖੌਫ ਹੋ ਕੇ ਰਾਹਗੀਰਾਂ ਨਾਲ ਵਾਰਦਾਤਾਂ ਕਰ ਰਹੇ ਹਨ। ਅਜਿਹੀ ਹੀ ਇਕ ਵਾਰਦਾਤ ਢੰਡਾਰੀ ਪੁਲ ਨੇੜੇ ਹੋਈ, ਜਿੱਥੇ ਬਾਈਕ ਸਵਾਰ ਲੁਟੇਰਿਆਂ ਨੇ ਪਹਿਲਾਂ ਐਕਟਿਵਾ ਨੂੰ ਟੱਕਰ ਮਾਰੀ, ਫਿਰ ਐਕਟਿਵਾ ਸਵਾਰ ਨੂੰ ਗੰਨ ਪੁਆਇੰਟ ’ਤੇ ਲੈ ਕੇ ਕੈਸ਼ ਅਤੇ ਮੋਬਾਈਲ ਲੁੱਟ ਲਿਆ।

ਜਦੋਂ ਉਸ ਨੇ ਭੱਜਣ ਦਾ ਯਤਨ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਲੱਕ ’ਚ ਚਾਕੂ ਖੋਭ ਦਿੱਤਾ। ਰਾਹਗੀਰਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਭੱਜ ਗਏ। ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਇਸ ਸਬੰਧੀ ਥਾਣਾ ਫੋਕਲ ਪੁਆਇੰਟ ਦੇ ਅਧੀਨ ਚੌਕੀ ਢੰਡਾਰੀ ਕਲਾਂ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਮੁਹੰਮਦ ਅਜਰ ਆਲਮ ਨੇ ਦੱਸਿਆ ਕਿ ਉਹ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਇਕ ਵਿਆਹ ’ਤੇ ਆਈਸਕ੍ਰੀਮ ਲਗਾਈ ਸੀ। ਦੇਰ ਰਾਤ ਉਹ ਆਈਸਕ੍ਰੀਮ ਲੈ ਕੇ ਐਕਟਿਵਾ ’ਤੇ ਵਾਪਸ ਘਰ ਜਾ ਰਿਹਾ ਸੀ। ਜਦੋਂ ਉਹ ਢੰਡਾਰੀ ਪੁਲ ਦੇ ਥੱਲਿਓਂ ਨਿਕਲ ਰਿਹਾ ਸੀ ਤਾਂ ਇਸ ਦੌਰਾਨ ਦੋਵੇਂ ਮੁਲਜ਼ਮਾਂ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।

ਉਹ ਐਕਟਿਵਾ ਸਮੇਤ ਥੱਲੇ ਡਿੱਗ ਗਿਆ। ਇਸ ਦੌਰਾਨ ਦੋਵੇਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਇਕ ਨੇ ਪਿਸਤੌਲ ਕੱਢ ਲਈ ਅਤੇ ਦੂਜੇ ਨੇ ਚਾਕੂ ਕੱਢ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਜੇਬ ’ਚੋਂ 45,000 ਰੁਪਏ ਅਤੇ ਮੋਬਾਈਲ ਲੁੱਟ ਲਿਆ।

ਇਹ ਵੀ ਪੜ੍ਹੋ- ਪਹਿਲਾਂ ਚੋਰੀ ਕੀਤੇ ਮੋਬਾਇਲ ਫ਼ੋਨ, ਫ਼ਿਰ ਨੌਜਵਾਨ ਨਾਲ ਕੀਤੀ ਕੁੱਟਮਾਰ, ਲਿਜਾਣਾ ਪਿਆ ਹਸਪਤਾਲ

ਜਦੋਂ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਇਕ ਮੁਲਜ਼ਮ ਨੇ ਉਸ ਦੇ ਲੱਕ ’ਤੇ ਚਾਕੂ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਰੌਲਾ ਪਾਉਣ ਲੱਗਾ। ਇਸ ਤੋਂ ਬਾਅਦ ਕੁਝ ਰਾਹਗੀਰ ਉਸ ਦੀ ਆਵਾਜ਼ ਸੁਣ ਕੇ ਰੁਕ ਗਏ, ਜਿਨ੍ਹਾਂ ਨੂੰ ਦੇਖ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਅਜਰ ਆਲਮ ਦਾ ਕਹਿਣਾ ਹੈ ਕਿ ਉਸ ਨੇ ਰਾਹਗੀਰਾਂ ਦੀ ਮਦਦ ਨਾਲ ਆਪਣੇ ਪਰਿਵਾਰ ਨੂੰ ਕਾਲ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News