ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਪੁਲਸ ਵੱਲੋਂ ਗ੍ਰਿਫ਼ਤਾਰ
Sunday, Dec 31, 2023 - 06:20 PM (IST)
ਅਬੋਹਰ (ਸੁਖਵਿੰਦਰ ਥਿੰਦ)- ਅਬੋਹਰ ਵਿਖੇ ਨਵੇਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਖ਼ਿਲਾਫ਼ ਥਾਣਾ ਸਿਟੀ 1 ਅਬੋਹਰ ਵਿਖੇ ਐੱਫ.ਆਈ.ਆਰ ਨੰਬਰ 252 ਮਿਤੀ 30 ਦਸੰਬਰ 2023 ਅਧੀਨ ਧਾਰਾ 379, 426, 427 ਭਾਰਤੀ ਦੰਡ ਸੰਹਿਤਾ ਅਤੇ ਧਾਰਾ 3 ਪਬਲਿਕ ਪ੍ਰੋਪਰਟੀ ਐਕਟ ਤਹਿਤ ਦਰਜ ਕੀਤੀ ਗਈ।ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਸਨ ਅਤੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਸਨ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਸ ਵੱਲੋਂ ਇਸ ਕੇਸ ਦੀ ਤੈਹ ਤੱਕ ਪਹੁੰਚ ਕੇ ਇਸ ਅੰਨੀ ਵਾਰਦਾਤ ਦੀ ਗੁੱਥੀ ਨੂੰ 24 ਘੰਟਿਆਂ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਕੇਸ ਵਿੱਚ ਦੋ ਦੋਸ਼ੀਆਂ ਦਵਿੰਦਰ ਸਿੰਘ ਉਰਫ਼ ਭਿੰਦਰ ਪੁੱਤਰ ਚਮਕੌਰ ਸਿੰਘ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਅਤੇ ਜੈਜੀ ਪੁੱਤਰ ਹਰਪਾਲ ਸਿੰਘ ਵਾਸੀ ਗਲੀ ਨੰਬਰ 9 ਪੰਜਪੀਰ ਨਗਰ ਅਬੋਹਰ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਵੇਂ ਸਾਲ ’ਤੇ ਹੋਵੇਗੀ ਹੱਡ ਚੀਰਵੀਂ ਠੰਡ, ਧੁੰਦ ਦੀ ਚਾਦਰ ’ਚ ਲਿਪਟੀ ਰਿਹੇਗੀ ਗੁਰੂ ਨਗਰੀ
ਜਿਹਨਾਂ ਵਿੱਚੋਂ ਦਵਿੰਦਰ ਸਿੰਘ ਉਰਫ਼ ਭਿੰਦਰ ਪੁੱਤਰ ਚਮਕੌਰ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਸਰੇ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਦੋਸ਼ੀ ਕੋਲੋ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲੋਂ ਤੋੜਿਆ ਗਿਆ ਸੱਜਾ ਹੱਥ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਸਾਈਕਲ ਐੱਚ.ਐੱਫ ਡੀਲਕਸ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ ਅਵਤਾਰ ਸਿੰਘ ਅਤੇ ਐੱਸ.ਐੱਚ.ਓ ਸੁਨੀਲ ਕੁਮਾਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੜ੍ਹਾਈ ਲਈ ਕੈਨੇਡਾ ਗਏ ਕੋਟਕਪੂਰਾ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8