8 ਸਾਲਾ ਬੱਚੇ ਦੀ ਮਾਂ ਨਕਦੀ ਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ

Wednesday, Dec 19, 2018 - 04:29 AM (IST)

8 ਸਾਲਾ ਬੱਚੇ ਦੀ ਮਾਂ ਨਕਦੀ ਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ

 ਬਨੂਡ਼, (ਗੁਰਪਾਲ)- ਬਨੂਡ਼ ਨੇਡ਼ਲੇ ਪਿੰਡ ਮੋਹੀ ਕਲਾਂ ਦੀ ਇਕ ਵਿਆਹੁਤਾ ਅੌਰਤ ਘਰੋਂ 85 ਹਜ਼ਾਰ ਰੁਪਏ ਨਕਦੀ ਤੇ 4 ਤੋਲੇ ਸੋਨੇ ਦੇ ਗਹਿਣੇ ਚੁੱਕ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਜਾਣ ਦਾ ਸਮਾਚਾਰ ਹੈ। ਅੌਰਤ ਆਪਣੇ 8 ਸਾਲਾ ਪੁੱਤਰ ਨੂੰ ਛੱਡ ਕੇ ਚਲੀ ਗਈ ਹੈ। 
  ਜਾਣਕਾਰੀ ਦਿੰਦਿਆਂ ਔਰਤ ਦੇ ਪਤੀ ਹਰਜੀਤ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦਾ ਵਿਆਹ ਸੁਖਦੀਪ ਕੌਰ ਨਾਲ ਹੋਇਆ ਸੀ। ਉਹ ਸਾਡੇ ਘਰ ਠੀਕ-ਠਾਕ ਰਹਿ ਰਹੀ ਸੀ। ਅਚਾਨਕ ਉਸ ਦੇ ਪੇਕੇ ਚਲੀ  ਗਈ। ਇਸ ਦੌਰਾਨ ਉਸ ਦੇ ਸਬੰਧ ਕਿਸੇ ਹੋਰ ਨੌਜਵਾਨ ਨਾਲ ਬਣ ਗਏ, ਜਿਸ ਦਾ ਸਾਨੂੰ ਪਤਾ ਨਹੀਂ ਲੱਗਾ। ਉਸ ਦੇ ਫੋਨ  ਆਉਂਦੇ ਸਨ। ਬੀਤੇ ਦਿਨ ਉਹ ਕੰਮ-ਕਾਰ ਲਈ ਬਾਹਰ ਗਿਆ ਹੋਇਆ। ਘਰ ਵਿਚ ਉਸ ਦੀ ਇਕੱਲੀ ਮਾਤਾ ਸੀ। ਉਸ ਨੇ ਫੋਨ ਕਰ ਕੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਲਿਆ। ਉਸ ਨੇ ਮੇਰੀ ਮਾਤਾ ਨੂੰ ਦਿਨ ਵਿਚ ਹੀ ਚਾਹ ਵਿਚ ਨੀਂਦ ਦੀਆਂ ਗੋਲੀਆਂ ਪਿਆ ਦਿੱਤੀਆਂ। ਘਰ ਰੱਖੀ 85 ਹਜ਼ਾਰ ਰੁਪਏ ਦੀ ਨਕਦੀ, 4 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਬਹੁਤ ਸਾਰਾ ਘਰੇਲੂ ਸਾਮਾਨ ਕਿਸੇ ਵਾਹਨ ਵਿਚ ਭਰ ਕੇ ਫਰਾਰ ਹੋ ਗਈ। 


Related News