ਪੰਜਾਬ ''ਚ ਲੁਟੇਰਿਆਂ ਦੀ ਦਹਿਸ਼ਤ, ਨੌਜਵਾਨ ਨੂੰ ਜ਼ਖ਼ਮੀ ਕਰ ਹਜ਼ਾਰਾਂ ਰੁਪਏ ਦੀ ਨਕਦੀ ਤੇ ਦੋ ਮੋਬਾਇਲ ਖੋਹੇ
Friday, Jan 10, 2025 - 06:12 PM (IST)
ਤਪਾ ਮੰਡੀ(ਸ਼ਾਮ,ਗਰਗ)- ਸਬ-ਡਵੀਜ਼ਨਲ ਹਸਪਤਾਲ ਤਪਾ ‘ਚ ਬੁੱਧਵਾਰ ਦੀ ਸ਼ਾਮ ਕੋਈ 7.30 ਵਜੇ ਦੇ ਕਰੀਬ 11 ਕਿਲੋਮੀਟਰ ਦੂਰ ਬਠਿੰਡਾ-ਬਰਨਾਲਾ ਹਾਈਵੇ ‘ਤੇ ਕਾਰ ਸਵਾਰ ਲੁਟੇਰਿਆਂ ਨੇ ਮੋਟਰਸਾਇਕਲ ਸਵਾਰ ਨੂੰ ਜ਼ਖ਼ਮੀ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਸਮੇਤ ਦਸਤਾਵੇਜ਼ ਅਤੇ ਦੋ ਮਹਿੰਗੇ ਮੋਬਾਇਲ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ
ਇਸ ਸੰਬੰਧੀ ਦੀਪਕ ਮਿੱਤਲ ਪੁੱਤਰ ਸੰਜੀਵ ਮਿੱਤਲ ਨੇੜੇ ਹਸਪਤਾਲ ਤਪਾ ਨੇ ਦੱਸਿਆ ਕਿ ਉਹ ਲਗਭਗ 2 ਸਾਲ ਤੋਂ ਬਰਨਾਲਾ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ, ਬੁੱਧਵਾਰ ਦੀ ਸ਼ਾਮ ਉਹ 7.30 ਵਜੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਅਪਣੇ ਘਰ ਆ ਰਿਹਾ ਸੀ ਤਾਂ ਇੱਕ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਕਾਰ ਸਵਾਰ ਲੁਟੇਰਿਆਂ ਨੇ ਉਸ ਦੇ ਮੋਟਰਸਾਇਕਲ ਦੀ ਸਾਈਡ ਮਾਰੀ ਦਿੱਤੀ, ਜਿਸ ਕਾਰਨ ਉਹ ਮੋਟਰਸਾਇਕਲ ਸਣੇ ਡਿੱਗ ਪਿਆ। ਇਸ ਦੌਰਾਨ ਕਾਰ ਅਤੇ ਸਵਾਰ ਲੁਟੇਰਿਆਂ ਨੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਮੇਰੇ ਕੋਲੋਂ ਬੈਗ ‘ਚ ਪਾਏ 60 ਹਜ਼ਾਰ ਰੁਪਏ,ਦਸਤਾਵੇਜ਼ ਅਤੇ ਦੋ ਮਹਿੰਗੇ ਮੋਬਾਇਲ ਸੀ, ਜਿਸ ਦੌਰਾਨ ਲੁਟੇਰੇ ਜ਼ਖ਼ਮੀ ਕਰਕੇ ਸਾਮਾਨ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ ਪਵੇਗਾ ਕੰਮ
ਦੀਪਕ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਿਆ, ਜਦ ਹੋਸ਼ ਆਈ ਤਾਂ ਮੋਟਰਸਾਇਕਲ ‘ਤੇ ਸਵਾਰ ਹੋ ਕੇ ਤਪਾ ਪੁੱਜਾ ਤਾਂ ਇੱਕ ਮੋਬਾਇਲਾਂ ਦੀ ਦੁਕਾਨ ਤੇ ਜਾ ਕੇ ਡਿੱਗ ਪਿਆ, ਜਿਨ੍ਹਾਂ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਮੈਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਹੁਣ ਦੀਪਕ ਮਿੱਤਲ ਦਾ ਇਲਾਜ ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ। ਇਸ ਘਟਨਾ ‘ਚ ਉਸ ਦੀ ਬਾਂਹ ਫਰੈਕਚਰ ਹੋ ਗਈ ਹੈ ਅਤੇ ਸਿਰ ‘ਚ ਲੋਹੇ ਦੀ ਰਾਡ ਵੱਜਣ ਕਾਰਨ ਜ਼ਖ਼ਮੀ ਹੈ। ਜਦ ਚੌਂਕੀ ਇੰਚਾਰਜ ਹੰਡਿਆਇਆ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8