ਸ਼ਾਰਟ ਸਰਕਟ ਨਾਲ ਹੌਜ਼ਰੀ ਗੋਦਾਮ ’ਚ ਲੱਗੀ ਭਿਆਨਕ ਅੱਗ, ਪਹਿਲੀ ਮੰਜ਼ਿਲ ਤੋਂ ਤੀਜੀ ਮੰਜ਼ਿਲ ਨੂੰ ਲਿਆ ਲਪੇਟ ’ਚ

04/16/2022 9:54:35 AM

ਲੁਧਿਆਣਾ (ਜ.ਬ.) : ਸੈਦਾ ਚੌਕ ਕੋਲ ਇਕ ਹੌਜ਼ਰੀ ਦੇ ਸੇਲ ਅਫਸਰ ਕਮ ਗੋਦਾਮ ਸਵੇਰ ਅਚਾਨਕ ਅੱਗ ਲੱਗ ਗਈ। ਅੱਗ ਪਹਿਲੀ ਮੰਜਿਲ ਤੋਂ ਸ਼ੁਰੂ ਹੋਈ, ਜੋ ਕਿ ਵਧਦੀ ਹੋਈ ਦੂਜੀ ਤੇ ਫਿਰ ਤੀਜੀ ਮੰਜ਼ਿਲ ਤੱਕ ਪੁੱਜ ਗਈ ਸੀ, ਜਿਵੇਂ ਹੀ ਅੱਗ ਲੱਗਣ ਦਾ ਪਤਾ ਲੱਗਾ ਤਾਂ ਹੌਜ਼ਰੀ ’ਚ ਕੰਮ ਕਰਨ ਵਾਲੇ ਵਰਕਰਾਂ ਨੇ ਫਾਇਰ ਸਿਲੰਡਰਾਂ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਬੁਝਾਉਣ ਦੀ ਬਜਾਏ ਹੋਰ ਭਿਆਨਕ ਹੋ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਤੋਂ ਕੁਝ ਸਮਾਂ ਬਆਦ ਹੀ ਫਾਇਰ ਮੁਲਾਜ਼ਮ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ। 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਪਰ ਅੱਗ ਲੱਗਣ ਨਾਲ ਪਹਿਲੀ, ਦੂਜੀ ਤੇ ਤੀਜੀ ਮੰਜ਼ਿਲ ’ਤੇ ਪਿਆ ਸਾਰਾ ਮਾਲ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

PunjabKesari

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਜਾਣਕਾਰੀ ਦਿੰਦਿਆਂ ਪੰਕਜ ਜੈਨ ਨੇ ਦੱਸਿਆ ਕਿ ਉਸ ਦੀ ਮਹਾਰਾਜਾ ਕੁਲੈਕਸ਼ਨ ਦੇ ਨਾਂ ਨਾਲ ਫਰਮ ਹੈ। ਸੱਈਯਦ ਚੌਕ ਕੋਲ ਹੀ ਉਸ ਦਾ ਸੇਲ ਆਫਿਸ ਹੈ, ਜਦੋਂਕਿ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ’ਤੇ ਗੋਦਾਮ ਹੈ, ਜਿਸ ’ਚ ਗਰਮੀਆਂ ਅਤੇ ਸਰਦੀਆਂ ਦਾ ਮਾਲ ਭਰਿਆ ਹੁੰਦਾ ਹੈ। ਪੰਕਜ ਜੈਨ ਦੇ ਮੁਤਾਬਕ ਉਹ ਕਰੀਬ 10 ਵਜੇ ਉਹ ਆਪਣੇ ਆਫਿਸ ਪੁੱਜਾ, ਜਦੋਂ ਆਫਿਸ ’ਚ ਬੈਠਾ ਹੋਇਆ ਸੀ ਤਾਂ ਪਹਿਲੀ ਮੰਜ਼ਿਲ ਤੋਂ ਧੂੰਏਂ ਦੀ ਬਦਬੂ ਆਉਣ ਲੱਗ ਗਈ, ਜਦੋਂ ਉੱਪਰ ਦੇਖਣ ਗਿਆ ਤਾਂ ਪਤਾ ਲੱਗਾ ਕਿ ਪਹਿਲੀ ਮੰਜ਼ਿਲ ’ਤੇ ਅੱਗ ਲੱਗੀ ਹੋਈ ਹੈ, ਜੋ ਕਿ ਧੂੰਆਂ-ਧੂੰਆਂ ਹੋਇਆ ਪਿਆ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਵਰਕਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋ ਸਕੇ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਫਾਇਰ ਬਿਗ੍ਰੇਡ ਨੇ ਆਪਣਾ ਕੰਮ ਸ਼ੁਰੂ ਕੀਤਾ। ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ। ਅੱਗ ਦੀਆਂ ਲਪਟਾਂ ਬਾਹਰ ਤੱਕ ਨਜ਼ਰ ਆਉਣ ਲੱਗ ਗਈ ਸੀ। ਫਿਰ ਵੀ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ 4 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ, ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਜਾਣ ਲੱਗੀ ਤਾਂ ਫਿਰ ਅੱਗ ਭੜਕ ਗਈ ਸੀ ਪਰ ਵਾਪਸ ਆ ਕੇ ਫਿਰ ਅੱਗ ਨੂੰ ਬੁਝਾ ਦਿੱਤਾ ਗਿਆ। ਪੰਕਜ ਦਾ ਕਹਿਣਾ ਹੈ ਕਿ ਗੋਦਾਮ ’ਚ ਲੱਖਾਂ ਦਾ ਮਾਲ ਪਿਆ ਹੋਇਆ ਸੀ, ਜੋ ਕਿ ਅੱਗ ਨਾਲ ਸੜ ਕੇ ਸੁਆਹ ਹੋ ਗਿਆ।

PunjabKesari

ਇਲਾਕਾ ਤੰਗ ਹੋਣ ਕਾਰਨ ਅੱਗ ਬੁਝਾਉਣ ਵਿਚ ਆਈ ਪ੍ਰੇਸ਼ਾਨੀ

ਜਿਥੇ ਅੱਗ ਲੱਗੀ ਉਹ ਆਫਿਸ ਕਾਫੀ ਤੰਗ ਇਲਾਕੇ ’ਚ ਸੀ। ਛੋਟੀਆਂ ਗੋਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ’ਚ ਕਾਫੀ ਪ੍ਰੇਸ਼ਾਨੀ ਹੋਈ ਹੈ। ਛੋਟੀਆਂ ਗਲੀਆਂ ’ਚ ਗੱਡੀ ਅੰਦਰ ਨਹੀਂ ਜਾ ਸਕੀ। ਇਸ ਲਈ ਮੁਲਾਜ਼ਮਾਂ ਨੂੰ ਪਾਈਪ ਵੱਡੀ ਕਰ ਕੇ ਅੰਦਰ ਤੱਕ ਜਾਣਾ ਪਿਆ ਤੇ ਫਿਰ ਅੱਗ ’ਤੇ ਕਾਬੂ ਪਾਇਆ ਗਿਆ। ਅਜਿਹੇ ’ਚ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਦਾ ਡਰ ਲੱਗਾ ਹੋਇਆ ਸੀ ਪਰ ਕਿਸੇ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News