ਨੌਕਰੀ ਦਾ ਝਾਂਸਾ ਦੇ ਕੇ ਮੰਦਰ ਦੇ ਪੁਜਾਰੀ ਨਾਲ ਮਾਰੀ 14 ਲੱਖ ਦੀ ਠੱਗੀ

Sunday, Dec 29, 2024 - 08:20 AM (IST)

ਨੌਕਰੀ ਦਾ ਝਾਂਸਾ ਦੇ ਕੇ ਮੰਦਰ ਦੇ ਪੁਜਾਰੀ ਨਾਲ ਮਾਰੀ 14 ਲੱਖ ਦੀ ਠੱਗੀ

ਮੋਹਾਲੀ (ਨਿਆਮੀਆਂ) : ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 14 ਲੱਖ ਦੀ ਧੋਖਾਧੜੀ ਕਰਨ ਵਾਲੇ ਸੈਕਟਰ-66 ਦੇ ਵਸਨੀਕਾਂ ਨਰਿੰਦਰ ਚੱਢਾ, ਜੋਤੀ, ਫਕੀਰ ਅਤੇ ਸਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਨਾ ਤਾਂ ਪੀੜਤਾਂ ਨੂੰ ਨੌਕਰੀ ਲਗਵਾਈ ਗਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਇਸ ਮਾਮਲੇ ’ਚ ਸ਼ਿਕਾਇਤਕਰਤਾ ਕਿਰਨ ਵੱਲੋਂ ਦੇਹਰਾਦੂਨ ’ਚ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉੱਤਰਾਖੰਡ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਰਥਿਕ ਤੰਗੀ ਨਾਲ ਜੂਝ ਰਹੇ 2 ਧੀਆਂ ਦੇ ਪਿਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਸ਼ਿਕਾਇਤਕਰਤਾ ਕਿਰਨ ਨੇ ਦੱਸਿਆ ਕਿ ਉਸ ਦੇ ਪਿਤਾ ਜਨਾਰਦਨ ਭੱਟ ਫੇਜ਼-11 ਮੋਹਾਲੀ ਵਿਚਲੇ ਇਕ ਮੰਦਰ ’ਚ ਪੂਜਾ ਪਾਠ ਕਰਦੇ ਹਨ। ਉਸ ਦੇ ਪਿਤਾ ਦੀ ਮੁਲਾਕਾਤ ਮੰਦਰ ’ਚ ਫਕੀਰ ਨਾਂ ਦੇ ਇਕ ਵਿਅਕਤੀ ਨਾਲ ਹੋਈ ਸੀ, ਜਿਸ ਨੇ ਕਿਹਾ ਕਿ ਉਸ ਦਾ ਪੋਤਾ ਕੈਨੇਡਾ ’ਚ ਰਹਿੰਦਾ ਹੈ। ਫਕੀਰ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਉਸ ਦੇ ਪੋਤੇ ਦੀ ਨੌਕਰੀ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਲੱਗਣ ਜਾ ਰਹੀ ਹੈ, ਪਰ ਉਸ ਦਾ ਪੋਤਾ ਨੌਕਰੀ ਕਰਨ ਤੋਂ ਮਨ੍ਹਾ ਕਰ ਰਿਹਾ ਹੈ, ਇਸ ਲਈ ਕਿਸੇ ਹੋਰ ਨੂੰ ਉਹ ਨੌਕਰੀ ਲਗਵਾ ਸਕਦਾ ਹੈ। ਫਕੀਰ ਨੇ ਉਸ ਦੇ ਭਰਾ ਭਾਬੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਨੌਕਰੀ ਲਗਵਾਉਣ ਦਾ ਵਾਅਦਾ ਕੀਤਾ ਤੇ ਇਸ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ। ਪੀੜਤ ਮੁਤਾਬਕ ਫਕੀਰ ਨੇ ਉਨ੍ਹਾਂ ਨੂੰ ਕਿਹਾ ਕਿ ਹਾਈਕੋਰਟ ’ਚ ਨੌਕਰੀ ਲਗਵਾਉਣ ਤੋਂ ਬਾਅਦ ਉਨ੍ਹਾਂ ਦੀ ਬਦਲੀ ਉੱਤਰਾਖੰਡ ’ਚ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪੰਕਜ ਆਪਣੀ ਪਤਨੀ ਦੇ ਨਾਲ ਫਕੀਰ ਦੇ ਕਹਿਣ ’ਤੇ ਨਰਿੰਦਰ ਚੱਢਾ ਦੇ ਦਫ਼ਤਰ ਪਹੁੰਚਿਆ, ਜਿੱਥੇ ਉਸ ਨੇ ਕਿਹਾ ਕਿ ਤੁਹਾਨੂੰ ਪਹਿਲਾਂ ਪੈਸੇ ਦੇਣੇ ਪੈਣਗੇ ਅਤੇ ਪੈਸੇ ਦੇਣ ਤੋਂ ਬਾਅਦ ਜਲਦ ਹੀ ਉਨ੍ਹਾਂ ਨੂੰ ਜੁਆਨਿੰਗ ਪੱਤਰ ਉਨ੍ਹਾਂ ਦੇ ਘਰ ਹੀ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : ਮਹਾਂਕੁੰਭ 'ਚ ਹੋਵੇਗਾ ਡਰੋਨ ਸ਼ੋਅ, 2000 ਤੋਂ ਵੱਧ ਲਾਈਟਨਿੰਗ ਡਰੋਨ ਕਰਨਗੇ ਪ੍ਰਦਰਸ਼ਨ 

ਪੀੜਤ ਮੁਤਾਬਕ ਉਨ੍ਹਾਂ ਵੱਲੋਂ ਵੱਖ-ਵੱਖ ਤਰੀਕਾਂ ’ਤੇ ਨਰਿੰਦਰ ਚੱਢਾ, ਫਕੀਰ ਅਤੇ ਹੋਰਨਾਂ ਨੂੰ 14 ਲੱਖ ਰੁਪਏ ਦਿੱਤੇ। ਉਨ੍ਹਾਂ ਇਸ ਸਬੰਧੀ ਉਕਤ ਮੁਲਜ਼ਮਾਂ ਨਾਲ ਗੱਲਬਾਤ ਕੀਤੀ, ਨਰਿੰਦਰ ਚੱਢਾ ਤੇ ਉਸ ਦੀ ਪਤਨੀ ਜੋਤੀ ਉਨ੍ਹਾਂ ਨੂੰ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ, ਪਰ ਬਾਅਦ ’ਚ ਉਨ੍ਹਾਂ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਦੁਬਾਰਾ ਫੋਨ ਕੀਤਾ ਤਾਂ ਉਹ ਉਨ੍ਹਾਂ ਨੂੰ ਜਾਨ ਤੋਂ ਮਰਵਾ ਦੇਣਗੇ। ਇਸ ਮਾਮਲੇ ’ਚ ਪੀੜਤ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News