ਚੋਣ ਡਿਊਟੀ ਦੇਣ ਤੋਂ ਅਸਮਰਥ ਅਧਿਆਪਕਾਂ ਨੂੰ ਚੋਣ ਤੋਂ ਛੋਟ ਦੇਣ ਸਬੰਧੀ ADC ਵਿਕਾਸ ਦਫਤਰ ਅੱਗੇ ਰੋਸ ਪ੍ਰਦਰਸ਼ਨ

Wednesday, Feb 02, 2022 - 08:56 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਚੋਣ ਡਿਊਟੀ ਦੇਣ ਤੋਂ ਅਸਮਰਥ ਅਧਿਆਪਕਾਂ ਦੀ ਥਾਂ ਬਦਲਵਾਂ ਪ੍ਰਬੰਧ ਕਰਕੇ ਚੋਣ ਡਿਊਟੀ ਤੋਂ ਛੋਟ ਦੇਣ ਲਈ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ (ਏ. ਡੀ. ਸੀ. ਵਿਕਾਸ) ਦੇ ਗੇਟ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੋਸ ਧਰਨਾ ਲਾਇਆ ਗਿਆ। ਇਸ ਮੌਕੇ ਮੌਜੂਦ ਅਧਿਆਪਕ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਮੂਹਿਕ ਤੌਰ ਤੇ ਬੀਤੀ 24 ਜਨਵਰੀ ਨੂੰ ਏ. ਡੀ. ਸੀ. ਸਾਹਿਬ ਵਿਕਾਸ ਸੰਗਰੂਰ ਨੂੰ ਉਨ੍ਹਾਂ ਅਧਿਆਪਕਾਂ ਦੀਆਂ ਸੂਚੀਆਂ ਸਬੂਤਾਂ ਸਮੇਤ ਦਿੱਤੀਆਂ ਸੀ ਜੋ ਵੱਖ-ਵੱਖ ਕਾਰਨਾਂ ਕਰਕੇ ਚੌਣ ਡਿਊਟੀ ਦੇਣ ਤੋਂ ਅਸਮਰਥ ਸਨ ਅਤੇ ਉਹਨਾਂ ਦੀ ਥਾਂ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ।  ਉਨ੍ਹਾਂ ਦੱਸਿਆ ਕਿ ਇਸੇ ਦੀ ਲਗਾਤਾਰਤਾ ਵਿਚ ਦੂਜੀ ਵਾਰ ਫੇਰ 27 ਜਨਵਰੀ ਨੂੰ ਸਮੂਹ ਅਧਿਆਪਕਾਂ ਜਥੇਬੰਦੀਆਂ ਨੇ ਦੁਬਾਰਾ ਏ. ਡੀ. ਸੀ. ਸਾਹਿਬ ਵਿਕਾਸ ਨੂੰ ਅਪੀਲ ਕੀਤੀ ਕਿ ਪੂਰੇ ਜ਼ਿਲ੍ਹੇ ਚੋਂ ਸਿਰਫ਼ 117 ਦੇ ਕਰੀਬ ਉਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਸਬੰਧੀ ਸਬੂਤਾਂ ਸਮੇਤ ਅਪੀਲ ਕੀਤੀ ਕਿ ਅਧਿਆਪਕਾ ਵੱਖ-ਵੱਖ ਕਾਰਨਾਂ ਕਰਕੇ ਇਹ ਅਧਿਆਪਕ /ਕਰਮਚਾਰੀ ਚੋਣ ਡਿਊਟੀ ਨਹੀਂ ਦੇ ਸਕਦੇ ਇਹਨਾਂ ਦੀ ਥਾਂ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਚੋਣ ਪ੍ਰਕਿਰਿਆ ਬਿਨਾਂ ਕਿਸੇ ਵਿਘਨ ਤੋਂ ਨੇਪਰੇ ਚਾੜੀ ਜਾ ਸਕੇ।

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ

PunjabKesari

ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸੇ ਦੀ ਲਗਾਤਾਰਤਾ 'ਚ 31 ਜਨਵਰੀ ਨੂੰ ਤੀਜੀ ਵਾਰ ਫਿਰ ਸਮੂਹ ਜਥੇਬੰਦੀਆਂ ਨੇ ਏ. ਡੀ. ਸੀ. ਸਾਹਿਬ ਵਿਕਾਸ ਮਿਲਿਆ ਗਿਆ ਤਾਂ ਏ ਡੀ ਸੀ ਸਾਹਿਬ ਨੇ ਕਿਹਾ ਕਿ ਤੁਹਾਡੀ ਦਿੱਤੀ ਸੂਚੀ ਅਨੁਸਾਰ ਜਿਆਦਾਤਰ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੇ ਦਫਤਰ 'ਚ ਸਬੰਧਤ ਅਧਿਕਾਰੀ ਤੋਂ ਕੱਟੀਆਂ ਡਿਊਟੀਆਂ ਸੂਚੀ ਮੰਗੀ ਤਾਂ ਉਨ੍ਹਾਂ ਕਿਹਾ ਸਿਰਫ਼ 46 ਅਧਿਆਪਕਾਂ ਦੀਆਂ ਡਿਊਟੀਆਂ ਕੱਟੀਆਂ ਗਈਆਂ ਹਨ, ਬਾਕੀ ਉਸੇ ਤਰ੍ਹਾਂ ਲੱਗੀਆਂ ਹੋਈਆਂ ਹਨ। ਇਸ ਤੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਏ ਡੀ. ਸੀ. ਸਾਹਿਬ ਵਿਕਾਸ ਨੇ ਇਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸ਼ਾਮ ਨੂੰ ਲੱਗਭਗ 6 ਵਜੇ ਤਹਿਸੀਲਦਾਰ ਸੰਗਰੂਰ ਸੁਖਬੀਰ ਸਿੰਘ ਬਰਾੜ ਨੇ ਧਰਨੇ ਸਮੇਂ ਪਹੁੰਚ ਸਾਰੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਇਹ ਡਿਊਟੀ ਕੱਟ ਦਿੱਤੀਆਂ ਜਾਣਗੀਆਂ।  ਅੰਤ ਬਲਵੀਰ ਲੌਂਗੋਵਾਲ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਵਲੋਂ ਆਖਿਆ ਅਸੀਂ ਆਪਣਾ ਰੋਸ ਧਰਨਾ ਕੱਲ੍ਹ ਤੱਕ ਮੁਲਤਵੀ ਕਰਦੇ ਜੇ ਕੱਲ੍ਹ ਤੱਕ ਇਹ ਜਾਇਜ਼ਾ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਰੋਸ ਧਰਨਾ ਕੱਲ੍ਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਆਗੂ ਬਲਵੀਰ ਲੌਂਗੋਵਾਲ ਫਕੀਰ ਸਿੰਘ (ਟਿੱਬਾ) ਹਰਭਗਵਾਨ ਗੁਰਨੇ, ਜਤਿੰਦਰ ਸਿੰਘ 'ਜੋਤੀ', ਦੇਵੀ ਦਿਆਲ, ਸਰਬਜੀਤ ਪੁੰਨਾਵਾਲ, ਜਸਵੀਰ ਨਮੋਲ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਦਾਤਾ ਨਮੋਲ  ਕਵਲਜੀਤ ਸਿੰਘ, ਸੁੱਖਜਿੰਦਰ ਸੰਗਰੂਰ, ਪਰਮਿੰਦਰ ਉਭਾਵਾਲ ਜਸਪਾਲ ਝਾੜੋਂ, ਹੀਤੇਸ਼ ਸੰਗਰੂਰ ਰਘਬੀਰ ਭਵਾਨੀਗੜ੍ਹ, ਗੁਰਚਰਨ ਲਹਿਰਾ (ਬੀ. ਕੇ. ਯੁ. ਉਗਰਾਹਾਂ) ਐੱਸ. ਸੀ. ਬੀਸੀ ਯੁ ਦੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਦੁੱਗਾਂ, ਤਰਕਸ਼ੀਲ ਦੇ ਜੋਨ ਆਗੂ ਪਰਮਵੇਦ, ਚਮਕੌਰ ਸਿੰਘ ਮਹਿਲਾ, ਸਤਨਾਮ ਉਭਾਵਾਲ,ਰਣਬੀਰ, ਸੁਖਚੈਨ, ਕਿਰਪਾਲ ਤੇ ਬਲਜੀਤ ਨਮੋਲ ਸਮੇਤ ਵੱਡੀ ਗਿਣਤੀ 'ਚ ਅਧਿਆਪਕਾਂ ਸ਼ਾਮਲ ਸਨ ਹਾਜ਼ਰ ਸਨ।

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News