ਤਨਖਾਹਾਂ ’ਚ ਕਟੌਤੀ ਖਿਲਾਫ ਅਧਿਆਪਕਾਂ ਨੇ ਫੂਕੀਅਾਂ ਪੰਜਾਬ ਸਰਕਾਰ ਦੀਅਾਂ ਅਰਥੀਅਾਂ

10/17/2018 1:48:00 AM

ਸ਼ੇਰਪੁਰ, (ਸਿੰਗਲਾ, ਅਨੀਸ਼)– ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਇਕਾਈ ਬਲਾਕ ਸ਼ੇਰਪੁਰ ਵੱਲੋਂ 6 ਸਕੂਲਾਂ ਦੇ ਅਧਿਆਪਕਾਂ ਨੇ ਇਕੱਠੇ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਕਾਤਰੋਂ ਚੌਕ ਤੱਕ ਰੋਸ ਮਾਰਚ ਕੀਤਾ ਅਤੇ ਚੌਕ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕਰਦੇ ਹੋਏ ਅਧਿਆਪਕ ਮੰਗਾਂ ਨੂੰ ਬਿਨਾਂ ਸ਼ਰਤ ਪੂਰਾ ਕਰਨ ਦੀ  ਮੰਗ ਕੀਤੀ। 
ਇਸ ਸਮੇਂ ਡੀ. ਟੀ. ਐੱਫ. ਦੇ ਆਗੂ ਪਰਮਜੀਤ ਸਿੰਘ, ਅਧਿਆਪਕ ਦਲ ਦੇ ਦਲਵਿੰਦਰ ਸਿੰਘ ਸ਼ੇਰਪੁਰ, 5178 ਯੂਨੀਅਨ ਦੇ ਆਗੂ ਮੈਡਮ ਕਮਲਜੀਤ ਕੌਰ, ਐੱਸ. ਐੱਸ. ਏ. ਦੇ ਜਗਮੀਤ ਸਿੰਘ ਧੂਰੀ, ਜੀ.ਟੀ.ਯੂ. ਦੇ ਜਰਨੈਲ ਸਿੰਘ ਮਿੱਠੇਵਾਲ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ ਦੀ ਤਨਖਾਹ ’ਚ ਕਟੌਤੀ ਦੇ ਵਿਰੁੱਧ ਬੋਲਦਿਆਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ  ਅਧਿਆਪਕ ਮਾਰੂ ਹੈ। ਇਸ ਸਮੇਂ ਕੁਲਦੀਪ ਕੌਰ, ਅਜਮਿੰਦਰ ਸਿੰਘ, ਪਰਮਜੀਤ ਸਿੰਘ, ਭੀਮਾ ਕੌਰ, ਮਨਪ੍ਰੀਤ ਕੌਰ, ਰਾਜ ਕੌਰ, ਪਾਇਲ ਰਾਣੀ, ਕੁਲਦੀਪ ਸਿੰਘ, ਪ੍ਰਤਿਭਾ ਕੌਸ਼ਲ, ਜਤਿੰਦਰ ਸਿੰਘ, ਗੁਰਮੇਲ ਸਿੰਘ ਆਦਿ ਆਗੂ ਹਾਜ਼ਰ ਸਨ। 
 ਲੌਂਗੋਵਾਲ, (ਵਸ਼ਿਸ਼ਟ)–ਸਰਕਾਰੀ ਐਲੀਮੈਂਟਰੀ ਸਕੂਲ ਮੰਡੇਰ ਕਲਾਂ ਦੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਵੀ ਪੰਜਾਬ ਸਰਕਾਰ ਦੀਆਂ ਮਾਰੂ ਸਿੱਖਿਆ  ਨੀਤੀਆਂ ਦੇ ਵਿਰੋਧ ਵਿਚ ਸਕੂਲ ਸਮੇਂ ਤੋਂ ਬਾਅਦ, ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਸਮੇਂ ਸਕੂਲ ਦੇ ਕੰਪਿਊਟਰ ਅਧਿਆਪਕ ਅਤੇ ਡੀ.ਟੀ.ਐੱਫ. ਦੇ ਬਲਾਕ ਚੀਮਾ ਦੇ ਪ੍ਰਧਾਨ ਪਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ  ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਮਿਤੀ 18 ਅਕਤੂਬਰ  ਨੂੰ ਜ਼ਿਲਾ ਹੈੱਡਕੁਆਰਟਰ ’ਤੇ ਵੀ ਅਰਥੀ ਫੂਕ ਪ੍ਰਦਰਸ਼ਨ ਵਿਚ ਵਧ-ਚਡ਼੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ ਅਤੇ  21 ਅਕਤੂਬਰ ਦੀ ਪਟਿਆਲਾ ਰੈਲੀ ’ਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । 
 ਤਪਾ ਮੰਡੀ, (ਸ਼ਾਮ,ਗਰਗ)– ਪਿੰਡ ਦਰਾਜ ਵਿਖੇ ਵੀ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਮੁੱਖ ਅਧਿਆਪਕ, ਜਤਿੰਦਰ ਸਿੰਘ, ਕਮਲ ਜਿੰਦਲ, ਨਿਤਿਨ ਕੁਮਾਰ, ਅਰੁਣ ਕੁਮਾਰ, ਸੰਦੀਪ ਸਿੰਘ, ਪੰਕਜ ਕੁਮਾਰ, ਪਰਵਿੰਦਰ ਸਿੰਘ, ਰਘੁਵੀਰ ਸਿੰਘ, ਲਖਵੀਰ ਕੌਰ, ਅਮਨਦੀਪ ਕੌਰ, ਖੁਸ਼ਪ੍ਰੀਤ ਕੌਰ, ਗੁਰਵਿੰਦਰ ਕੌਰ ਤੋਂ ਇਲਾਵਾ ਪਿੰਡ ਨਿਵਾਸੀ ਹਾਜ਼ਰ ਸਨ।  


Related News