ਇਕ ਕਿੱਲੋ ਅਫੀਮ ਸਮੇਤ ਟੈਕਸੀ ਚਾਲਕ ਗ੍ਰਿਫਤਾਰ

Wednesday, Jun 03, 2020 - 01:18 AM (IST)

ਇਕ ਕਿੱਲੋ ਅਫੀਮ ਸਮੇਤ ਟੈਕਸੀ ਚਾਲਕ ਗ੍ਰਿਫਤਾਰ

ਲੁਧਿਆਣਾ, (ਜ.ਬ.)— ਸਦਰ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਇਕ ਨਸ਼ਾ ਸਮੱਗਲਰ ਨੂੰ ਬੜੇ ਹੀ ਨਾਟਕੀ ਢੰਗ ਨਾਲ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ ਹੈ।
ਦੋਸ਼ੀ ਦੀ ਪਛਾਣ ਪਿੰਡ ਧਾਂਦਰਾ ਦੇ 45 ਸਾਲਾ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ। ਉਹ ਟੈਕਸੀ ਚਲਾਉਂਦਾ ਹੈ ਪਰ ਜਲਦ ਅਮੀਰ ਬਣਨ ਦੇ ਚੱਕਰ 'ਚ ਉਹ ਅਪਰਾਧ ਦੀ ਇਸ ਦਲਦਲ 'ਚ ਫਸ ਗਿਆ। ਥਾਣਾ ਮੁਖੀ ਇੰਸ. ਜਗਦੇਵ ਸਿੰਘ ਨੇ ਦੱਸਿਆ ਕਿ ਮੁਜ਼ਰਮ ਨੂੰ ਸੂਚਨਾ ਦੇ ਅਧਾਰ 'ਤੇ ਏ. ਐੱਸ. ਆਈ. ਰਜਿੰਦਰਪਾਲ ਸਿੰਘ ਦੀ ਟੀਮ ਨੇ ਧਾਂਦਰਾਂ ਰੋਡ ਦੀ ਗ੍ਰੀਨ ਸਿਟੀ ਕੋਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤਾ।
ਪੁਲਸ ਕੋਲ ਠੋਸ ਜਾਣਕਾਰੀ ਸੀ ਕਿ ਸ਼ਿੰਗਾਰਾ ਵੱਡੀ ਮਾਤਰਾ 'ਚ ਨਸ਼ੇ ਦੀ ਖੇਪ ਲਿਆ ਰਿਹਾ ਹੈ। ਜਿਸ ਸਮੇਂ ਦੋਸ਼ੀ ਨੂੰ ਦਬੋਚਿਆ ਗਿਆ, ਉਹ ਸਫੇਦ ਰੰਗ ਦੀ ਐਕਟਿਵਾ 'ਤੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੋਸ਼ੀ ਨੇ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਏ. ਸੀ. ਪੀ. ਦੱਖਣੀ ਜਸ਼ਨਦੀਪ ਸਿੰਘ ਦੀ ਮੌਜੂਦਗੀ 'ਚ ਤਲਾਸ਼ੀ ਦਾ ਕੰਮ ਸ਼ੁਰੂ ਕੀਤਾ ਗਿਆ। ਮੁਜ਼ਰਮ ਕੋਲੋਂ ਮਿਲੇ ਬੈਗ 'ਚੋਂ ਇਕ ਕਿੱਲੋ ਅਫੀਮ ਮਿਲੀ।
ਇੰਸਪੈਕਟਰ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਟਿਆਲਾ ਦੇ ਸਮੱਗਲਰ ਲੁਧਿਆਣਾ 'ਚ ਆਏ ਅਤੇ ਉਸ ਨੂੰ ਅਫੀਮ ਦੇ ਕੇ ਗਏ, ਜਿਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ਿੰਗਾਰਾ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਮੁਜ਼ਰਮ ਦਾ ਹਾਲ ਦੀ ਘੜੀ ਕੋਈ ਅਪਰਾਧਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ।


author

KamalJeet Singh

Content Editor

Related News