ਬੀਬੀ ਢੀਂਡਸਾ ਨੇ ਹਸਪਤਾਲ ਅਤੇ ਪੁਲਸ ਸਟੇਸ਼ਨ 'ਚ ਵੰਡੇ ਮਾਸਕ ਅਤੇ ਦਵਾਈਆਂ

5/19/2020 11:27:47 AM

ਤਪਾ ਮੰਡੀ (ਸ਼ਾਮ,ਗਰਗ): ਕੋਰੋਨਾ ਮਹਾਮਾਰੀ ਨਾਲ ਜੰਗ ਲੜ ਰਹੇ ਸਿਹਤ ਵਿਭਾਗ 'ਤੇ ਪੁਲਸ ਕਰਮਚਾਰੀਆਂ ਦੀ ਹੌਂਸਲਾ ਅਫਜਾਈ ਅਤੇ ਮਦਦ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਧਰਮ ਪਤਨੀ ਗਗਨਦੀਪ ਕੌਰ ਢੀਂਡਸਾ ਨੇ ਸਬ-ਡਵੀਜ਼ਨਲ ਹਸਪਤਾਲ ਤਪਾ ਅਤੇ ਪੁਲਸ ਸਟੇਸ਼ਨ ਤਪਾ ਵਿਖੇ ਪਹੁੰਚ ਕੇ ਸੈਨੀਟਾਈਜ਼ਰ,ਮਾਸਕ ਅਤੇ ਦਵਾਈਆਂ ਅਮਾਨਤ ਫਾਊਡੇਸ਼ਨ ਵਲੋਂ ਸਟਾਫ ਨੂੰ ਦਿੱਤੇ। ਉਥੇ ਹੀ ਗੱਲਬਾਤ ਕਰਦਿਆਂ ਬੀਬੀ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਇਸ ਮਹਾਮਾਰੀ ਤੋਂ ਚਿੰਤਤ ਹਨ ਅਤੇ ਉਹ ਖੁਦ ਵੀ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸੰਗਰੂਰ ਲੋਕ ਸਭਾ ਹਲਕੇ 'ਚ ਵਿਚਰਕੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਥਾਣਾ ਮੁਖੀ ਨਰਾਇਣ ਸਿੰਘ ਵਿਰਕ,ਐੱਸ.ਐੱਮ.ਓ. ਤਪਾ ਜਸਬੀਰ ਸਿੰਘ ਔਲਖ ਨੇ ਬੀਬੀ ਗਗਨਦੀਪ ਕੋਰ ਢੀਂਡਸਾ ਦਾ ਧੰਨਵਾਦ ਕੀਤਾ। ਇਸ ਮੌਕੇ ਹਰਦੀਪ ਸਿੰਘ ਘੁੰਨਸ,ਬਲਵਿੰਦਰ ਸਿੰਘ ਨੰਬਰਦਾਰ,ਸਾਧੂ ਸਿੰਘ ਧਾਲੀਵਾਲ,ਰੰਮੀ ਢਿੱਲੋਂ,ਚਮਕੋਰ ਸਿੰਘ ਤਾਜੋਕੇ ,ਸੁਰਿੰਦਰ ਸਿੰਘ ਆਹਲੂਵਾਲੀਆ,ਅਮਰ ਸਿੰਘ ਬੀ.ਏ,ਜੱਗਾ ਸਿੰਘ ਮੋੜ,ਮੋਹਣ ਸਿੰਘ ਮਹਿਤਾ,ਸੁਖਵਿੰਦਰ ਸਿੰਘ ਰੂੜੇਕੇ,ਗੁਰਵਿੰਗਰ ਗਿੰਦੀ,ਭੋਲਾ ਸਿੰਘ,ਸਜਵੀਰ ਸਿੰਘ ਮੋੜ,ਆਦਿ ਹਸਪਤਾਲ ਅਤੇ ਪੁਲਸ ਸਟੇਸ਼ਨ ਦਾ ਸਟਾਫ ਹਾਜ਼ਰ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna