ਦਿੱਲੀ ਦੇ ਕਿਸਾਨ ਮੋਰਚੇ ''ਚ ਸ਼ਾਮਲ ਹੋਣ ਲਈ ਤਪਾ ਆੜ੍ਹਤੀਆਂ ਐਸੋਸੀਏਸ਼ਨ ਹੋਈ ਰਵਾਨਾ

Thursday, Dec 10, 2020 - 12:26 PM (IST)

ਤਪਾ ਮੰਡੀ (ਮੇਸ਼ੀ,ਹਰੀਸ਼): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਵਿਰੋਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਕਿਸਾਨਾਂ ਵੱਲੋਂ ਮੋਰਚਾ ਲਗਾਤਾਰ ਜਾਰੀ ਹੈ ਜਿਸ ਦੀ ਸੂਬੇ ਦੇ ਵੱਖ-ਵੱਖ ਸੰਗਠਨਾਂ ਵੱਲੋਂ ਪੁਰਜੋਰ ਹਿਮਾਇਤ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੱਜ ਆੜ੍ਹਤੀਆਂ ਐਸੋਸੀਏਸ਼ਨ ਤਪਾ ਦਾ ਇਕ ਵੱਡਾ ਵਫਦ ਬੱਸ ਰਾਹੀਂ ਕਿਸਾਨਾਂ ਦੇ ਹੱਕ 'ਚ ਦਿੱਲੀ ਵਿਖੇ ਰਵਾਨਾ ਹੋਇਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਗੋਇਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿੱਲੀ 'ਚ ਕੀਤਾ ਜਾ ਰਿਹਾ ਇਕ ਵੱਡਾ ਸੰਘਰਸ਼ ਦਾ ਆੜ੍ਹਤੀਏ ਵੀ ਮੁੱਖ ਹਿੱਸਾ ਹਨ। ਜਿਸ ਲਈ ਸਮੂਹ ਆੜ੍ਹਤੀਆਂ ਜੱਥੇਬੰਦੀਆਂ ਨੂੰ ਦਿੱਲੀ ਪੁੱਜ ਕੇ ਇਸ ਸੰਘਰਸ਼ 'ਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਸੁੱਤੀ ਪਈ ਭਾਜਪਾ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨੇ ਮਜਬੂਰੀ ਬਣ ਜਾਣ।

PunjabKesari

ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਸਬੰਧੀ ਕੋਈ ਵੀ ਮਤਾ ਪਾਉਣ ਸਮੇਂ ਵਿਰੋਧੀ ਦਲ ਅਤੇ ਆਮ ਲੋਕਾਂ ਸਮੇਤ ਕਿਸਾਨਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਸਿੱਧੇ ਤੌਰ 'ਤੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਥੋਪ ਕੇ ਆਪਣਾ ਫਿਰਕਾਪ੍ਰਸਤ ਅੜੀਅਲ ਚਿਹਰਾ ਨੰਗਾ ਕੀਤਾ ਹੈ। ਜਿਸ ਦੀ ਅਸੀਂ ਪੂਰਨ ਤੌਰ 'ਤੇ ਵਿਰੋਧ 'ਤੇ ਨਿੰਦਾ ਕਰਦੇ ਹਾਂ। ਆੜ੍ਹਤੀ ਅਤੇ ਕਿਸਾਨ ਦੀ ਭਾਈਚਾਰਿਕ ਸਾਂਝ ਨੂੰ ਕਾਇਮ ਰੱਖਣ ਲਈ ਦਿੱਲੀ ਦੇ ਮੋਰਚੇ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ ਹਾਂ। ਇਸ ਮੌਕੇ ਦੀਵਾਨ ਚੰਦ, ਅਨੀਸ਼ ਮੌੜ, ਅਰੁਣ ਭੈਣੀ, ਮੌਲਾ ਮੌੜ, ਤਰਸੇਮ ਮਹਿਤਾ, ਸੁਸ਼ੀਲ ਭੂਤ, ਸ਼ਿਵ ਲਾਲ, ਵਕੀਲ ਬਦਰਾ, ਧੀਰਜ ਗੋਇਲ, ਮਨੀਸ਼ ਮੌੜ, ਅਸ਼ੋਕ ਮਿੱਤਲ, ਜੀਵਨ ਬਾਂਸਲ, ਨੋਨੀ ਉਗੋ, ਸੰਜੀਵ ਕੁਮਾਰ, ਜਗਮੇਲ ਸਿੰਘ, ਗੁਰਦੀਪ ਸਿੰਘ, ਜੀਵਨ ਸਿੰਘ, ਚਿਮਨ ਉਗੋ, ਦਰਸ਼ਨ ਕੁਮਾਰ, ਬਬਲੀ, ਬੱਟੀ, ਭੋਲਾ, ਨੋਨੀ ਮਿੱਤਲ ਆਦਿ ਹਾਜ਼ਰ ਸਨ।


Aarti dhillon

Content Editor

Related News