ਦਿਲ ਖੁਸ਼ ਕਰ ਦੇਵੇਗਾ ਨੰਨ੍ਹੀਆਂ ਕੁੜੀਆਂ ਦਾ ਗਿੱਧਾ (ਵੀਡੀਓ)

Monday, Aug 05, 2019 - 10:17 AM (IST)

ਤਲਵੰਡੀ ਸਾਬੋ (ਮਨੀਸ਼) :  ਤਲਵੰਡੀ ਸਾਬੋ ਦੇ ਇਕ ਨਿੱਜੀ ਸਕੂਲ 'ਚ ਕੁੜੀਆਂ ਨੇ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ। ਛੋਟੀਆਂ-ਛੋਟੀਆਂ ਕੁੜੀਆਂ ਨੇ ਗਿੱਧੇ ਨਾਲ ਅਜਿਹੀ ਧਮਾਲ ਪਾਈ ਕਿ ਮੰਨੋ ਤੀਆਂ 'ਚ ਭੂਚਾਲ ਆ ਗਿਆ। ਪੰਜਾਬੀ ਪਹਿਰਾਵੇ 'ਚ ਸਜੀਆਂ ਕੁੜੀਆਂ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਇਨ੍ਹਾਂ ਨੰਨ੍ਹੀ ਪਰੀਆਂ ਨੇ ਆਪਣੇ ਗਿੱਧੇ ਨਾਲ ਧਰਤੀ ਹਿਲਾ ਦਿੱਤੀ ਤੇ ਦਰਸ਼ਕਾਂ ਨੇ ਵੀ ਤਾੜੀਆਂ ਮਾਰ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।

PunjabKesari

ਗਿੱਧੇ ਦੇ ਨਾਲ-ਨਾਲ ਸਕੂਲ ਵਿਚ ਮਹਿੰਦੀ ਲਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਨਾਲ ਹੀ ਸੱਭਿਆਚਾਰ ਨਾਲ ਜੁੜੀਆਂ ਕਲਾ ਕ੍ਰਿਤੀਆਂ ਤੇ ਸੰਦਾਂ ਦੀ ਪ੍ਰਦਰਸ਼ਨੀ ਲਾਈ ਗਈ। ਇੰਨਾ ਹੀ ਨਹੀਂ ਤਲਵੰਡੀ ਸਾਬੋ ਦੀਆਂ ਸਮੂਹ ਔਰਤਾਂ ਨੂੰ ਗਿੱਧੇ ਵਿਚ ਸੱਦਾ ਦਿੱਤਾ ਗਿਆ। ਇਸ ਤਰ੍ਹਾਂ ਤੀਆਂ ਦਾ ਇਹ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸਾ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ ਹੋ ਨਿਬੜਿਆ।

PunjabKesari


author

cherry

Content Editor

Related News