ਅਚਾਨਕ ਢਹਿ-ਢੇਰੀ ਹੋਇਆ ਬੋਹਾ ਦਾ ਸੂਰਿਆ ਪੈਲੇਸ

Monday, Jul 25, 2022 - 10:40 PM (IST)

ਅਚਾਨਕ ਢਹਿ-ਢੇਰੀ ਹੋਇਆ ਬੋਹਾ ਦਾ ਸੂਰਿਆ ਪੈਲੇਸ

ਮਾਨਸਾ (ਮਿੱਤਲ) : ਸ਼ਹਿਰ ਦੇ ਇਕ ਪੈਲੇਸ ਦੀ ਛੱਤ 'ਤੇ ਕੀਤੀ ਪੀ.ਓ.ਪੀ. ਡਿੱਗਣ ਕਾਰਨ ਢਹਿ-ਢੇਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਸੂਰਿਆ ਪੈਲੇਸ ਜਿੱਥੇ ਰੋਜ਼ਾਨਾ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਹਨ, ਅੱਜ ਅਚਾਨਕ ਢਹਿ ਗਿਆ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਚਾਨਕ ਜ਼ੋਰਦਾਰ ਖੜਾਕਾ ਸੁਣਾਈ ਦਿੱਤਾ, ਜਦੋਂ ਉਨ੍ਹਾਂ ਪੈਲੇਸ ਦੇ ਅੰਦਰ ਜਾ ਕੇ ਦੇਖਿਆ ਤਾਂ ਪੈਲੇਸ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰੀ ਹੋਇਆ ਪਿਆ ਸੀ। ਪੈਲੇਸ ਦੇ ਢਹਿਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News