''''ਸਭਦਾ ਸਾਥ, ਸਭਦਾ ਵਿਕਾਸ'''' ਦੇ ਨਾਲ ਹੁਣ ''''ਸਭਦਾ ਹਿਸਾਬ'''' ਕਰਨ ਦਾ ਸਮਾਂ ਵੀ ਆ ਗਿਆ: ਸੁਨੀਲ ਜਾਖੜ

Saturday, May 09, 2026 - 04:37 PM (IST)

''''ਸਭਦਾ ਸਾਥ, ਸਭਦਾ ਵਿਕਾਸ'''' ਦੇ ਨਾਲ ਹੁਣ ''''ਸਭਦਾ ਹਿਸਾਬ'''' ਕਰਨ ਦਾ ਸਮਾਂ ਵੀ ਆ ਗਿਆ: ਸੁਨੀਲ ਜਾਖੜ

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਚੱਲ ਰਹੀਆਂ ਈ. ਡੀ. ਦੀਆਂ ਰੇਡਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਜਾਖੜ ਨੇ ਦੋਸ਼ ਲਾਇਆ ਕਿ ਇਹ ਮਾਮਲਾ ਸਿਰਫ਼ ਅਮਨ ਅਰੋੜਾ, ਸੰਜੀਵ ਅਰੋੜਾ ਵਰਗੇ ਆਗੂਆਂ ਦਾ ਨਹੀਂ, ਸਗੋਂ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਕੀਤੇ ਗਏ ਵੱਡੇ ਭ੍ਰਿਸ਼ਟਾਚਾਰ ਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ ਸੁਰੱਖਿਆ, ਸਖ਼ਤ ਹੁਕਮ ਜਾਰੀ

ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਲਾਏ ਇਲਜ਼ਾਮ 
ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਪੁਸ਼ਤਪਨਾਹੀ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖ਼ਰੀਦ ਕੇ, ਫਰਜ਼ੀ ਤਰੀਕੇ ਨਾਲ ਸੀ. ਐੱਲ. ਯੂ. (CLU) ਕਰਵਾਇਆ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਗਜ਼ਾਂ ਦੇ ਹਿਸਾਬ ਨਾਲ ਮਹਿੰਗੇ ਮੁੱਲ ਵੇਚ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ। ਉਨ੍ਹਾਂ ਨੇ ਮੋਹਾਲੀ ਦੀ 'ਸਨਟੈਕ' ਕੰਪਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕੰਪਨੀ ਨੇ 30 ਏਕੜ ਜ਼ਮੀਨ ਇਸੇ ਤਰ੍ਹਾਂ ਹਾਸਲ ਕੀਤੀ ਹੈ।

ਲੁਧਿਆਣਾ 'ਚ ਉਦਯੋਗਿਕ ਜ਼ਮੀਨ 'ਤੇ 'ਮਹਿਲ' ਉਸਾਰਨ ਦਾ ਦਾਅਵਾ 
ਸੰਜੀਵ ਅਰੋੜਾ 'ਤੇ ਨਿਸ਼ਾਨਾ ਸਾਧਦਿਆਂ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ 'ਹੈਮਪਟਨ ਸਕਾਈ ਰਿਐਲਿਟੀ' ਨੇ ਲੁਧਿਆਣਾ ਵਿੱਚ 40 ਏਕੜ ਜ਼ਮੀਨ, ਜੋ ਸਰਕਾਰ ਨੇ ਉਦਯੋਗ ਲਗਾਉਣ ਲਈ ਐਕੁਆਇਰ ਕੀਤੀ ਸੀ, ਉੱਥੇ ਫਰਜ਼ੀ ਸੀ. ਐੱਲ. ਯੂ. ਰਾਹੀਂ ਰਿਹਾਇਸ਼ੀ ਇਮਾਰਤਾਂ ਉਸਾਰ ਦਿੱਤੀਆਂ ਹਨ। ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ ਮਾਨ ਕਦੇ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਸਨ, ਅੱਜ ਉਹ ਖ਼ੁਦ ਭ੍ਰਿਸ਼ਟਾਚਾਰੀਆਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ''ਸਭਦਾ ਸਾਥ, ਸਭਦਾ ਵਿਕਾਸ'' ਦੇ ਨਾਲ ਹੁਣ ''ਸਭਦਾ ਹਿਸਾਬ'' ਕਰਨ ਦਾ ਸਮਾਂ ਆ ਗਿਆ ਹੈ। ਸੁਨੀਲ ਜਾਖੜ ਨੇ ਚਿਤਾਵਨੀ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪੰਜਾਬ ਦੇ ਲੋਕ ਇਨ੍ਹਾਂ ਸਾਰੇ ਘੁਟਾਲਿਆਂ ਦਾ ਹਿਸਾਬ ਲੈਣਗੇ। ਉਨ੍ਹਾਂ ਨੇ 60 ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨ ਦੀ ਕੋਸ਼ਿਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੇ ਮਨਸੂਬਿਆਂ ਨੂੰ ਪਛਾਣ ਲਿਆ ਹੈ ਅਤੇ ਹੁਣ ਸਾਰਿਆਂ ਦੇ ਖ਼ਾਤਿਆਂ ਦੀ ਜਾਂਚ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪਵੇਗਾ ਮੀਂਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News