ਢੀਂਡਸਾ ਨੇ ਕਟੜਾ ਐਕਸਪ੍ਰ੍ਰੈੱਸ ਵੇਅ ਨੂੰ ਅੰਮ੍ਰਿਤਸਰ ਨਾਲ ਜੋੜਨ ਲਈ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ
Saturday, May 09, 2020 - 01:57 PM (IST)
ਸ਼ੇਰਪੁਰ (ਅਨੀਸ਼,ਬੇਦੀ ਸਿੰਗਲਾ): ਸੀਨੀਅਰ ਅਕਾਲੀ ਨੇਤਾ ਤੇ ਮੈਂਬਰ ਰਾਜ ਸਭਾ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਿੱਲੀ- ਕੱਟੜਾ ਹਾਈਵੇਅ ਪ੍ਰੋਜੇਕਟ ਨਾਲ ਜੋੜਨ ਦੀ ਮੰਗ ਕੀਤੀ ਹੈ। ਕੇਂਦਰੀ ਹਾਈਵੇਅ ਰੋਡ ਤੇ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੂੰ ਲਿਖੇ ਵਿਸ਼ੇਸ਼ ਪੱਤਰ ਰਾਹੀ ਸ੍ਰ. ਢੀਂਡਸਾ ਨੇ ਪ੍ਰੋਜੇਕਟ ਦੇ ਸ਼ੂਰੁਅਤੀ ਕਦਮਾਂ ਦੇ ਪ੍ਰਸੰਗ ਨੂੰ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਤੇ ਕਿਹਾ ਕਿ ਸ਼ੀ੍ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਧਾਰਮਿਕ,ਆਰਥਿਕ, ਭੂਗੋਲਿਕ ਤੇ ਇਤਿਹਾਸਕ ਤੌਰ ਤੇ ਵੱਡੀ ਮਹਾਨਤਾ ਹੈ, ਉਥੇ ਉੱਤਰੀ ਭਾਰਤ ਦੇ ਸ਼ਹਿਰਾਂ ਵਿੱਚ ਇਸਦਾ ਅਹਿਮ ਸਥਾਨ ਹੈ। ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਪਹਿਲਾ ਹੀ ਕਰਤਾਰਪੁਰ ਤੋਂ ਅੰਮ੍ਰਿਤਸਰ ਤੋਂ ਕਾਫੀ ਦੂਰ ਰਹਿ ਜਾਦਾ ਹੈ। ਸ੍ਰ. ਢੀਂਡਸਾ ਨੇ ਕਿਹਾ ਕਿ ਇਸ ਪਵਿੱਤਰ ਸ਼ਹਿਰ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਇਆ ਹਨ। ਸ਼ਹਿਰ ਨੂੰ ਦਿੱਲ਼ੀ ਕੱਟੜਾ ਪ੍ਰੋਜੇਕਟ ਨਾਲੋਂ ਲਾਂਭੇ ਕਰਨ ਨਾਲ ਲੋਕਾਂ ਦੇ ਜਜਬਾਤਾਂ ਨੂੰ ਵੱਡੀ ਸੱਟ ਵੱਜੇਗੀ। ਪੰਜਾਬ ਦਾ ਨੁਮਾਇਦਾ ਹੋਣ ਦੇ ਨਾਤੇ ਉਹਨਾਂ ਕਿਹਾ ਕੇਂਦਰੀ ਮੰਤਰੀ ਨੂੰ ਚੇਤੇ ਕਰਾਇਆ ਕਿ ਗੁਰੁ ਨਾਨਕ ਦੇਵ ਜੀ ਦੇ 550ਵੇ ਉਤਸਵ ਤੇ ਹਿੰਦ ਦੀ ਚਾਦਰ ਗੁਰੁ ਤੇਗ ਬਹਾਦਰ ਜੀ ਦੇ 400 ਵੇਂ ਗੁਰਪੁਰਬ ਨੂੰ ਸਮਰਪਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ੀ੍ ਅੰਮ੍ਰਿਤਸਰ ਸਾਹਿਬ ਨੂੰ ਦਰਸ਼ਨ ਦੀਦਾਰ ਕਰਨ ਮੌਕੇ ਪ੍ਰਦਾਨ ਹੋਣਗੇ ।ਇਸ ਪਵਿੱਤਰ ਕਾਰਜ ਨਾਲ ਜਿੱਥੇ ਆਰਥਿਕ ਲਾਹਾ ਮਿਲੇਗਾ ਉਥੇ ਲੋਕਾਂ ਦੀਆਂ ਮੰਗਾਂ ਵੀ ਪੂਰੀਆਂ ਹੋਣਗੀਆਂ।