ਅਧਿਆਪਕ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ''ਤੇ ਮਾਮਲਾ ਦਰਜ
Tuesday, Nov 06, 2018 - 07:34 PM (IST)

ਫਤਿਹਗੜ ਸਾਹਿਬ, (ਬਖਸ਼ੀ)— ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਿਹਗੜ•ਸਾਹਿਬ ਦੀ ਇਕ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਉਸ ਦੇ ਅਧਿਆਪਕ ਵਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਤੁਰੰਤ ਹਰਕਤ 'ਚ ਆਏ ਸਿੱਖਿਆ ਵਿਭਾਗ ਦੇ ਸਕੱਤਰ ਨੇ ਉਕਤ ਅਧਿਆਪਕ ਨੂੰ ਸਸਪੈਂਡ ਕਰਕੇ ਉਸ ਦਾ ਤਬਾਦਲਾ ਤਰਨਤਾਰਨ ਵਿਖੇ ਕਰ ਦਿੱਤਾ। ਜਦਕਿ ਦੂਜੇ ਪਾਸੇ ਥਾਣਾ ਫਤਿਹਗੜ•ਸਾਹਿਬ ਦੀ ਪੁਲਸ ਵਲੋਂ ਵੀ ਉਕਤ ਅਧਿਆਪਕ ਖਿਲਾਫ ਵਿਦਿਆਰਥਣ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਕਤ ਵਿਦਿਆਰਥਣ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਡਾਈਟ ਫਤਿਹਗੜ•ਸਾਹਿਬ ਵਿਖੇ ਸਿੱਖਿਆ ਪ੍ਰਾਪਤ ਕਰ ਰਹੀ ਹੈ, ਜਿੱਥੋਂ ਦੇ ਇਕ ਅਧਿਆਪਕ ਵਲੋਂ ਕਥਿਤ ਤੌਰ 'ਤੇ ਉਸ ਨੂੰ ਐਤਵਾਰ ਵਾਲੇ ਦਿਨ ਗੁਰੂਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਬੁਲਾਇਆ ਅਤੇ ਉਥੋਂ ਗੱਡੀ 'ਚ ਲੈ ਕੇ ਕਥਿਤ ਤੌਰ 'ਤੇ ਪਿੰਡ ਦਾਉ ਵਿਖੇ ਇਕ ਕਮਰੇ 'ਚ ਲੈ ਗਿਆ। ਜਿੱਥੇ ਉਸ ਨਾਲ ਉਸ ਦੇ ਅਧਿਆਪਕ ਨੇ ਕਥਿਤ ਤੌਰ 'ਤੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਅਧਿਆਪਕ ਤੋਂ ਬਚ ਕੇ ਬਾਹਰ ਭੱਜ ਗਈ ਅਤੇ ਲੋਕਾਂ ਤੋਂ ਪਿੰਡ ਦਾ ਨਾਮ ਪੁੱਛਕੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਸ ਦੇ ਸਾਥੀ ਵਿਦਿਆਰਥੀ ਉਸ ਨੂੰ ਫਤਿਹਗੜ•ਸਾਹਿਬ ਲੈ ਕੇ ਆਏ। ਇਨ੍ਹਾਂ ਬਿਆਨਾਂ ਦੇ ਅਧਾਰ 'ਤੇ ਪੁਲਸ ਨੇ ਉਕਤ ਅਧਿਆਪਕ ਹਰਕੀਰਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਦੂਜੇ ਪਾਸੇ ਵਿਦਿਆਰਥਣ ਵਲੋਂ ਸਾਰੀ ਘਟਨਾ ਦੀ ਸ਼ਿਕਾਇਤ ਜ਼ਿਲਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਅਤੇ ਡਾਇਟ ਵਿਖੇ ਕੀਤੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕਰਦਿਆਂ ਉਕਤ ਅਧਿਆਪਕ ਨੂੰ ਸਸਪੈਂਡ ਕਰਦੇ ਹੋਏ ਉਸ ਦਾ ਤਬਾਦਲਾ ਤਰਨਤਾਰਨ ਵਿਖੇ ਕਰ ਦਿੱਤਾ। ਜਦੋਂ ਉਕਤ ਅਧਿਆਪਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।