ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

04/29/2022 9:42:19 AM

ਨਥਾਣਾ­ (ਬੱਜੋਆਣੀਆਂ) : 8ਵੀਂ ਜਮਾਤ ਦਾ ਇਕ ਵਿਦਿਆਰਥੀ ਘਰੋਂ ਅਖੀਰਲਾ ਪੇਪਰ ਦੇਣ ਗਿਆ ਤਾਂ ਵਾਪਸ ਲਾਸ਼ ਬਣ ਬਹੁੜਿਆ। ਮ੍ਰਿਤਕ ਦੀ ਪੜਦਾਦੀ ਦਾ ਭੋਗ ਪਿੰਡ ਬੱਜੋਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਪੈ ਰਿਹਾ ਸੀ ਤਾਂ ਉਸ ਦੇ ਇਕਲੌਤੇ ਪੜੋਤਰੇ ਦੀ ਤਲਾਬ ਵਿਚ ਡੁੱਬਣ ਕਾਰਨ ਮੌਤ ਹੋ ਗਈ, ਜਿਸ ਕਾਰਨ ਭੋਗ ਵਾਲੇ ਦਿਨ ਹੀ ਉਸ ਦਾ ਵੀ ਸਸਕਾਰ ਕਰਨਾ ਪਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਜਾਣਕਾਰੀ ਅਨੁਸਾਰ ਪਿੰਡ ਬੱਜੋਆਣਾ ਦੇ ਚੌਕੀਦਾਰ ਗੁਰਜੰਟ ਸਿੰਘ ਉਰਫ ਕਾਲੂ ਦੇ ਪੁੱਤਰ ਹਰਮੇਲ ਸਿੰਘ ਬਿੱਟੂ ਦਾ ਇਕਲੌਤਾ ਲੜਕਾ ਸੁਖਰਾਜ ਸਿੰਘ 8ਵੀਂ ਜਮਾਤ ਦਾ ਅਖੀਰਲਾ ਪੇਪਰ ਦੇ ਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਜਮਾਤੀਆਂ ਨਾਲ ਰਸਤੇ ਵਿਚ ਪੈਂਦੇ ਪਿੰਡ ਕਲਿਆਣ ਮੱਲਕਾ ਦੇ ਪੁਰਾਤਨ ਸ਼ਿਵ ਮੰਦਰ ਵਿਚ ਬਣੇ ਤਲਾਬ ’ਤੇ ਗਰਮੀ ਤੋਂ ਰਾਹਤ ਮਹਿਸੂਸ ਕਰਨ ਲਈ ਨਹਾਉਣ ਲੱਗ ਪਿਆ। ਇਸ ਦੌਰਾਨ ਸੁਖਰਾਜ ਸਿੰਘ ਨੇ ਤਲਾਬ ਦੀ ਕੰਧ ’ਤੇ ਖੜ੍ਹ ਕੇ ਜਦ ਪਾਣੀ ਵਿਚ ਛਾਲ ਮਾਰੀ ਤਾਂ ਤਲਾਬ ਵਿਚ ਪਾਣੀ ਦੀ ਮਾਤਰਾ ਪੰਜ ਛੇ ਫੁੱਟ ਸੀ,­ ਜਿਸ ਕਰ ਕੇ ਬੱਚਾ ਤਲਾਬ ਦੇ ਤਲ ’ਤੇ ਜਮ੍ਹਾ ਹੋਈ ਰੇਤ ਵਿਚ ਫਸ ਗਿਆ ਅਤੇ ਨਾਲ ਵਾਲੇ ਸਾਥੀ ਡਰ ਕੇ ਘਰਾਂ ਨੂੰ ਭੱਜ ਆਏ। ਲੋਕਾਂ ਨੇ ਲੜਕੇ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News