ਪੰਜਾਬ ''ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ,  89 ਨਵੇਂ ਮਾਮਲੇ ਆਏ ਸਾਹਮਣੇ

10/15/2023 5:16:20 PM

ਬਠਿੰਡਾ: ਪੰਜਾਬ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਿਛਲੇ 24 ਘੰਟਿਆਂ ਦੌਰਾਨ 89 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਗਿਣਤੀ 1,319 ਹੋ ਗਈ ਹੈ। 2 ਅਕਤੂਬਰ ਨੂੰ ਕੁੱਲ 119 ਮਾਮਲੇ, 3 ਅਕਤੂਬਰ ਨੂੰ 105,  4 ਅਕਤੂਬਰ ਨੂੰ 95,  5 ਅਕਤੂਬਰ ਨੂੰ 98,  6 ਅਕਤੂਬਰ ਨੂੰ 91, 7 ਅਕਤੂਬਰ ਨੂੰ 32, 8 ਅਕਤੂਬਰ ਨੂੰ 92, 9 ਅਕਤੂਬਰ ਨੂੰ 58, 10 ਅਕਤੂਬਰ ਨੂੰ 10, 11 ਅਕਤੂਬਰ ਨੂੰ 26, 12 ਅਕਤੂਬਰ ਨੂੰ 13 ਅਤੇ 13 ਅਕਤੂਬਰ ਨੂੰ 154 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਫਸਲਾਂ ਨੂੰ ਸਾੜਨ ਦੇ ਮਾਮਲੇ ਪਿਛਲੇ ਦੋ ਸਾਲਾਂ 'ਚ ਦਰਜ ਕੀਤੇ ਮਾਮਲੇ ਤੋਂ ਵੱਧ ਹਨ।

ਇਹ ਵੀ ਪੜ੍ਹੋ-  ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਨੁਸਾਰ ਖੇਤ ਸਾੜਨ ਦੇ 89 ਕੇਸਾਂ 'ਚੋਂ ਅੰਮ੍ਰਿਤਸਰ ਵਿਚ 15, ਪਟਿਆਲਾ ਵਿਚ 12, ਸੰਗਰੂਰ ਵਿਚ 11, ਫ਼ਿਰੋਜ਼ਪੁਰ ਵਿਚ ਅੱਠ, ਫਤਿਹਗੜ੍ਹ ਸਾਹਿਬ ਵਿਚ ਸੱਤ, ਐੱਸਏਐੱਸ ਨਗਰ ਵਿੱਚ ਛੇ, ਕਪੂਰਥਲਾ, ਲੁਧਿਆਣਾ ਤੇ ਮਾਨਸਾ ਵਿਚ ਪੰਜ-ਪੰਜ ਕੇਸ ਦਰਜ ਕੀਤੇ ਗਏ । ਇਸੇ ਤਰ੍ਹਾਂ ਮੋਗਾ ਵਿਚ ਚਾਰ, ਜਲੰਧਰ ਵਿਚ ਤਿੰਨ, ਤਰਨਤਾਰਨ ਵਿਚ ਤਿੰਨ, ਫਾਜ਼ਿਲਕਾ ਵਿਚ ਦੋ, ਬਰਨਾਲਾ, ਬਠਿੰਡਾ ਅਤੇ ਫਰੀਦਕੋਟ ਵਿਚ ਇੱਕ ਕੇਸ ਦਰਜ ਕੀਤੇ ਗਏ। ਸ਼ਨੀਵਾਰ ਨੂੰ ਪੰਜਾਬ ਦੇ 23 'ਚੋਂ 16 ਜ਼ਿਲ੍ਹਿਆਂ 'ਚੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸੂਚਨਾ ਮਿਲੀ ਹੈ। ਹੁਣ ਤੱਕ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 1,319 'ਚੋਂ 644 ਕੇਸ ਹਨ। ਸੂਬੇ 'ਚ ਲਗਭਗ 49% ਕੇਸ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਤਿੰਨ ਦਿਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜਾਬ 'ਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ 'ਚ ਇੱਕ ਵਾਰ ਫਿਰ ਵਾਧਾ ਹੋਇਆ ਹੈ ਕਿਉਂਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਫਸਲਾਂ ਨੂੰ ਸਾੜਨ ਦੇ 154 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਹ ਗਿਣਤੀ 1,230 ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News