ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਮੁਜ਼ਾਹਰੇ ਜਾਰੀ, ਪਿੰਡਾਂ 'ਚ ਬੀਬੀਆਂ ਨੇ ਵੀ ਸ਼ੁਰੂ ਕੀਤੀ ਭੁੱਖ ਹੜਤਾਲ

12/24/2020 1:58:51 PM

ਬਰਨਾਲਾ (ਪੁਨੀਤ ਮਾਨ): ਖੇਤੀ ਕਾਨੂੰਨ ਦੇ ਵਿਰੋਧ ’ਚ ਲਗਾਤਾਰ ਕਿਸਾਨ ਸੰਘਰਸ਼ ਵੱਧਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਹੁਣ ਕਿਸਾਨ ਸੰਘਰਸ਼ ਵਲੋਂ ਰੋਜ਼ਾਨਾ ਲੜੀਵਾਰ ਤਰੀਕੇ ਨਾਲ ਭੁੱਖ ਹੜਤਾਲ ਵੀ ਰੱਖੀ ਗਈ ਹੈ, ਜਿਸ ਦੇ ਚੱਲਦੇ ਅੱਜ ਬਰਨਾਲਾ ’ਚ ਕਿਸਾਨ ਪਰਿਵਾਰਾਂ ਦੀਆਂ ਦਾਦੀਆਂ ਨਾਨੀਆਂ, ਸੱਸ, ਮਤਾਵਾਂ, ਬੱਚੇ ਭੁੱਖ ਹੜਤਾਲ ’ਤੇ ਬੈਠੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ: ਜਲੰਧਰ ’ਚ ਫੌਜ ਦੀ ਭਰਤੀ ਰੈਲੀ ਦਾ ਆਯੋਜਨ ਚਾਰ ਜਨਵਰੀ ਤੋਂ

ਬਜ਼ੁਰਗ ਬੀਬੀਆਂ ਦਾ ਕਹਿਣਾ ਸੀ ਕਿ ਸਾਡੀ ਇਹ ਉਮਰ ਨਹੀਂ ਹੈ ਕਿ ਅਸੀਂ ਭੁੱਖ ਹੜਤਾਲ ’ਤੇ ਬੈਠੀਏ। ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਖ਼ੁਦ ਭੁੱਖ ਹੜਤਾਲ ’ਤੇ ਹੈ, ਉਨ੍ਹਾਂ ਦੇ ਬੱਚੇ-ਬੱਚੀਆਂ ਰਿਸ਼ਤੇਦਾਰ ਸਾਰੇ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ’ਚ ਦਿੱਲੀ ਬਾਰਡਰ ’ਤੇ ਕੜਾਕੇ  ਦੀ ਠੰਡ ’ਚ ਬੈਠੇ ਕੇਂਦਰ ਸਰਕਾਰ ਨੂੰ ਲਗਾਤਾਰ ਇਕ ਹੀ ਗੱਲ ਕਹਿ ਰਹੇ ਹਨ ਕਿ ਇਨ੍ਹਾਂ ਕਾਨੂੰਨ ਬਿੱਲਾਂ ਨੂੰ ਰੱਦ ਕੀਤਾ ਜਾਵੇ। ਮੀਟਿੰਗਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਪਰ ਹੁਣ ਕਿਸਾਨ ਕੋਈ ਵੀ ਮੀਟਿੰਗ ਨਹੀਂ ਚਾਹੁੰਦੇ ਸਿਰਫ਼ ਫੈਸਲਾ ਚਾਹੁੰਦੇ ਹਨ। 80 ਸਾਲ ਦੀ ਬਜ਼ੁਰਗ ਬੀਬੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਚੇਤ ਕੀਤਾ ਕਿ ਉਹ ਦੇਸ਼ ਦਾ ਰਖਵਾਲਾ ਹੈ, ਜਦੋਂ ਸਾਰਾ ਦੇਸ਼ ਇਸ ਕਾਨੂੰਨ ਨੂੰ ਰੱਦ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ


Shyna

Content Editor

Related News