ਮੁਕਤਸਰ ਦੇ ਨਿਵਾਸੀਆਂ ਨੂੰ ਹੁਣ ਆਵਾਰਾ ਪਸ਼ੂਆਂ ਤੋਂ ਨਿਜ਼ਾਤ ਮਿਲਣ ਦੀ ਬੱਝੀ ਆਸ
Wednesday, Sep 19, 2018 - 05:55 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰਾਂ 'ਚ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਆਏ ਦਿਨ ਵਾਪਰ ਰਹੇ ਹਾਦਸਿਆਂ ਤੋਂ ਆਮ ਜਨਤਾ ਨੂੰ ਨਿਜਾਤ ਮਿਲਣ ਦੀ ਆਸ ਬੱਝਦੀ ਜਾ ਰਹੀ ਹੈ। ਇਸ ਗੰਭੀਰ ਸਮੱਸਿਆਂ ਨੂੰ ਲੈ ਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਵਲੋਂ ਆਦੇਸ਼ ਜਾਰੀ ਕਰਨ ਉਪਰੰਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਕਰਨ ਸਿੰਘ ਬਰਾੜ ਦੀ ਯੋਗ ਅਗਵਾਈ 'ਚ ਇਸ ਕੰਮ ਨੂੰ ਅੰਜਾਮ ਦੇਣ ਲਈ ਡਾ. ਅਮਨਦੀਪ ਸੇਠੀ ਦੀ ਡਿਊਟੀ ਲਗਾਈ ਗਈ ਹੈ।
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਡਾ. ਸਵਰਨ ਸਿੰਘ, ਡਾ. ਅਜਮੇਰ ਸਿੰਘ ਸੇਖੋਂ ਅਤੇ ਡਾ. ਗੁਲਜਾਰ ਸਿੰਘ ਸੋਢੀ ਨੇ ਦੱਸਿਆ ਕਿ ਉਹ ਇਸ ਕੰਮ 'ਚ ਆਪਣਾ ਪੂਰਾ ਯੋਗਦਾਨ ਪਾਉਣਗੇ। ਆਉਣ ਵਾਲੇ ਸਮੇਂ 'ਚ ਉਹ ਇਕ ਐੱਨ. ਜੀ. ਓ. ਬਣਾਉਣਾ ਚਾਹੁੰਦੇ ਹਨ, ਜੋ ਅਵਾਰਾ ਪਸ਼ੂਆਂ/ਗਊਵੰਸ਼ ਦਾ ਇਲਾਜ ਕਰਨ, ਕੁਤਿਆਂ ਨੂੰ ਹਲਕਾਅ ਦੇ ਬਚਾਅ ਲਈ ਟੀਕਾਕਰਨ ਅਤੇ ਹੋਰ ਲੋਕ ਭਲਾਈ ਦੇ ਕੰਮ ਕਰੇਗੀ। ਇਸ ਮੌਕੇ ਡਾ. ਗੁਰਦਿੱਤ ਸਿੰਘ, ਡਾ. ਅਮਰਿੰਦਰ ਬਰਾੜ, ਡਾ. ਮੁਨੀਸ਼ ਗੋਇਲ, ਡਾ. ਕੇਵਲ ਸਿੰਘ ਆਦਿ ਹਾਜ਼ਰ ਸਨ।