ਕਣਕ ਤੇ ਚੌਲਾਂ ਦੀ ਖ਼ਰੀਦ 'ਚ ਪੰਜਾਬ ਸਣੇ ਇਨ੍ਹਾਂ ਸੂਬਿਆਂ ਨੇ ਪਾਇਆ ਵੱਡਾ ਯੋਗਦਾਨ, ਜਾਣੋ ਕਿੰਨਾ ਹੈ ਸੰਯੁਕਤ ਸਟਾਕ

06/02/2023 11:25:26 AM

ਜੈਤੋ (ਰਘੂਨੰਦਨ ਪਰਾਸ਼ਰ) : ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਮੌਜੂਦਾ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰ. ਐੱਮ. ਐੱਸ.) 2023-24 ਦੌਰਾਨ ਕਣਕ ਦੀ ਖ਼ਰੀਦ ਨਿਰਵਿਘਨ ਚੱਲ ਰਹੀ ਹੈ। ਮੌਜੂਦਾ ਸੀਜ਼ਨ ’ਚ 30 ਮਈ ਤੱਕ ਕਣਕ ਦੀ ਪ੍ਰਗਤੀਸ਼ੀਲ ਖ਼ਰੀਦ 262 ਲੱਖ ਮੀਟ੍ਰਿਕ ਟਨ ਹੈ, ਜੋ ਪਿਛਲੇ ਸਾਲ ਦੀ ਕੁੱਲ ਖ਼ਰੀਦ 188 ਐੱਲ. ਐੱਮ. ਟੀ. ਨੂੰ 74 ਐੱਲ. ਐੱਮ. ਟੀ. ਤੋਂ ਪਹਿਲਾਂ ਹੀ ਪਾਰ ਕਰ ਚੁੱਕੀ ਹੈ। ਲਗਭਗ 21.27 ਲੱਖ ਕਿਸਾਨ ਪਹਿਲਾਂ ਹੀ ਚੱਲ ਰਹੇ ਕਣਕ ਦੀ ਖ਼ਰੀਦ ਕਾਰਜਾਂ ਤੋਂ ਲਾਭ ਲੈ ਚੁੱਕੇ ਹਨ ਤੇ ਲਗਭਗ 47,000 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕੀਤੀ ਗਈ ਹੈ। ਖ਼ਰੀਦ ’ਚ ਵੱਡਾ ਯੋਗਦਾਨ ਤਿੰਨ ਖ਼ਰੀਦਦਾਰ ਸੂਬਿਆਂ ਪੰਜਾਬ, ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ ਕ੍ਰਮਵਾਰ 121.27 ਐੱਲ. ਐੱਮ. ਟੀ., 70.98 ਐੱਲ. ਐੱਮ. ਟੀ. ਅਤੇ 63.17 ਐੱਲ. ਐੱਮ. ਟੀ. ਦੀ ਖ਼ਰੀਦ ਨਾਲ ਆਇਆ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਗਰਭਵਤੀ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ

ਸਾਉਣੀ ਦੇ ਮੰਡੀਕਰਨ ਸੀਜ਼ਨ (ਕੇ. ਐੱਮ. ਐੱਸ.) 2022-23 ਦੀ ਸਾਉਣੀ ਦੀ ਫ਼ਸਲ ਦੌਰਾਨ 30 ਮਈ 2023 ਤੱਕ 385 ਐੱਲ. ਐੱਮ. ਟੀ. ਚੌਲਾਂ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ 110 ਐੱਲ. ਐੱਮ. ਟੀ. ਦੀ ਖਰੀਦ ਅਜੇ ਬਾਕੀ ਹੈ। ਇਸ ਤੋਂ ਇਲਾਵਾ, ਕੇ. ਐੱਮ. ਐੱਸ. 2022-23 ਦੀ ਹਾੜੀ ਦੀ ਫ਼ਸਲ ਦੌਰਾਨ 106 ਐੱਲ. ਐੱਮ. ਟੀ. ਚੌਲਾਂ ਦੀ ਖ਼ਰੀਦ ਦਾ ਅਨੁਮਾਨ ਲਗਾਇਆ ਗਿਆ ਹੈ। ਕੇਂਦਰੀ ਪੂਲ ’ਚ ਕਣਕ ਅਤੇ ਚੌਲਾਂ ਦੀ ਸੰਯੁਕਤ ਸਟਾਕ ਸਥਿਤੀ 579 ਐੱਲ. ਐੱਮ. ਟੀ. (ਕਣਕ 312 ਐੱਲ. ਐੱਮ. ਟੀ. ਅਤੇ ਚੌਲ 267 ਐੱਲ. ਐੱਮ. ਟੀ.) ਤੋਂ ਵੱਧ ਹੈ, ਜਿਸ ਨੇ ਦੇਸ਼ ਨੂੰ ਅਨਾਜ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਆਰਾਮਦਾਇਕ ਸਥਿਤੀ ’ਚ ਰੱਖਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਗੱਭਰੂ ਪੁੱਤ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਸਥਾਪਿਤ ਕੀਤਾ ਨਵਾਂ ਮੀਲ ਪੱਥਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News