ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮੂਲੀ ਗੱਲ ਤੋਂ ਨੌਜਵਾਨਾਂ ''ਚ ਹੋਈ ਬਹਿਸ, ਕੀਤੀ ਤਾਬੜਤੋੜ ਫਾਇਰਿੰਗ

Saturday, Feb 03, 2024 - 06:17 PM (IST)

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮੂਲੀ ਗੱਲ ਤੋਂ ਨੌਜਵਾਨਾਂ ''ਚ ਹੋਈ ਬਹਿਸ, ਕੀਤੀ ਤਾਬੜਤੋੜ ਫਾਇਰਿੰਗ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮੂਲੀ ਗੱਲ ਤੋਂ ਭੜਕੇ ਨੌਜਵਾਨਾਂ ਨੇ ਇੱਕ ਘਰ 'ਤੇ ਜਿੱਥੇ ਇੱਟਾਂ ਰੋੜੇ ਚਲਾਏ ਉੱਥੇ ਹੀ ਘਰ ਦੇ ਗੇਟ ਵਿਚ ਫਾਇਰਿੰਗ ਤੱਕ ਕੀਤੀ। ਜਾਣਕਾਰੀ ਮੁਤਾਬਕ ਗੱਲ ਸੀ ਕਿ ਘਰ ਦੇ ਮਾਲਕ ਨੇ ਉਨ੍ਹਾਂ ਨੂੰ ਘਰ ਦੇ ਨੇੜੇ ਉਸਦੇ ਹੀ ਇੱਕ ਖਾਲੀ ਪਲਾਟ ਵਿਚ ਕਾਰ ਖੜ੍ਹੀ ਕਰਨ ਤੋਂ ਰੋਕਿਆ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਇਸ ਮਾਮਲੇ ਵਿਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ

ਦੱਸ ਦੇਈਏ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਦੀ ਹੈ। ਇਨ੍ਹਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਘਰ 'ਤੇ ਪਹਿਲਾਂ ਤਾਂ ਇੱਟਾਂ ਰੋੜੇ ਚਲਾਏ ਅਤੇ ਫਿਰ ਘਰ ਦੇ ਬਾਹਰ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਉਸ ਵਿਅਕਤੀ ਦੇ ਘਰ ਦੇ ਗੇਟ 'ਤੇ ਵੀ ਗੋਲੀ ਲੱਗੀ ਹੈ। ਸ੍ਰੀ ਮੁਕਤਸਰ ਸਾਹਿਬ ਵਾਸੀ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਉਸਦੇ ਘਰ ਦੇ ਨੇੜੇ ਪਏ ਪਲਾਂਟ ਦੀ ਚਾਰ ਦੀਵਾਰੀ ਲਈ ਲੱਗੀਆਂ ਤਾਰਾਂ ਨੂੰ ਹਟਾ ਕੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਨੌਜਵਾਨ ਆਪਣੀ ਕਾਰ ਉਸਦੇ ਪਲਾਟ ਵਿਚ ਲਗਾ ਰਹੇ ਸਨ, ਜਦੋਂ ਉਨ੍ਹਾਂ ਨੂੰ ਰੋਕਿਆ ਅਤੇ ਉਹ ਮੰਦਾ ਬੋਲਣ ਲੱਗੇ ਅਤੇ ਉੱਥੋਂ ਦੀ ਚੱਲੇ ਗਏ।  ਕੁਝ ਸਮੇਂ ਬਾਅਦ ਉਹ ਹੋਰ ਨੌਜਵਾਨਾਂ ਨਾਲ ਆ ਕੇ ਉਨ੍ਹਾਂ ਦੇ ਘਰ 'ਤੇ ਇੱਟਾਂ ਰੋੜੇ ਸੁੱਟੇ ਅਤੇ ਫਾਇਰਿੰਗ ਕੀਤੀ। ਇਸ ਦੌਰਾਨ ਘਰ ਦੇ ਮੁੱਖ ਗੇਟ ਵਿਚ ਵੀ ਗੋਲੀ ਵੱਜੀ ਹੈ। ਬਿਆਨਕਰਤਾ ਅਨੁਸਾਰ ਇਨ੍ਹਾਂ ਵਿਚੋਂ ਇੱਕ ਨੌਜਵਾਨ ਉਹਨਾਂ ਦੀ ਗਲੀ ਵਿਚ ਰਹਿੰਦੇ ਇੱਕ ਵਿਅਕਤੀ ਦਾ ਹੀ ਰਿਸ਼ਤੇਦਾਰ ਸੀ, ਜਦਕਿ ਬਾਕੀ ਅਣਪਛਾਤੇ ਹਨ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News