17 ਦਿਨਾਂ ਤੱਕ ਪੱਟੜੀ ''ਤੇ ਨਹੀਂ ਦੌੜੇਗੀ ਤੂਫਾਨ ਐਕਸਪ੍ਰੈੱਸ

09/12/2018 12:14:56 PM

ਫਿਰੋਜ਼ਪੁਰ (ਆਨੰਦ) – ਰੇਲਵੇ ਵੱਲੋਂ ਉੱਤਰ ਮੱਧ ਰੇਲਵੇ ਦੇ ਅਧੀਨ ਪੈਂਦੇ ਵਾਲੇ ਪੰਕੀ ਰੇਲਵੇ ਸਟੇਸ਼ਨ 'ਤੇ ਕੀਤੇ ਜਾਣ ਵਾਲੇ ਇੰਟਰਲਾਕਿੰਗ ਦੇ ਕੰਮ ਦੀ ਮਾਰ ਕਈ ਟਰੇਨਾਂ 'ਤੇ ਪਏਗੀ, ਜਿਸ ਦਾ ਖਮਿਆਜ਼ਾ ਲੱਖਾਂ ਰੇਲ ਯਾਤਰੀਆਂ ਨੂੰ ਚੁੱਕਣਾ ਪੈ ਰਿਹਾ ਹੈ ਤੇ ਨਾਲ ਹੀ ਸ਼੍ਰੀ ਗੰਗਾਨਗਰ-ਹਾਵੜਾ ਤੂਫਾਨ ਐਕਸਪ੍ਰੈੱਸ ਲਗਭਗ 17 ਦਿਨਾਂ ਤੱਕ ਪੱਟੜੀ 'ਤੇ ਨਹੀਂ ਦੌੜੇਗੀ।

ਜਾਣਕਾਰੀ ਮੁਤਾਬਕ ਇਥੇ ਕੀਤੇ ਜਾਣ ਵਾਲੇ ਕੰਮ ਦੀ ਵਜ੍ਹਾ ਨਾਲ ਹਾਵੜਾ ਤੋਂ ਸ਼੍ਰੀਨਗਰ ਆਉਣ ਵਾਲੀ ਗੱਡੀ (ਗਿਣਤੀ 13007) 12 ਤੋਂ 24 ਸਤੰਬਰ ਤੱਕ ਰੱਦ ਰਹੇਗੀ, ਜਦਕਿ ਸ਼੍ਰੀ ਗੰਗਾਨਗਰ ਤੋਂ ਹਾਵੜਾ ਜਾਣ ਵਾਲੀ ਗੱਡੀ (ਗਿਣਤੀ 13008) ਵੀ 12 ਤੋਂ 24 ਸਤੰਬਰ ਦੀ ਮਿਆਦ ਤੱਕ ਰੱਦ ਰਹੇਗੀ, ਨਾਲ ਹੀ ਚੰਡੀਗੜ੍ਹ ਤੋਂ ਪ੍ਰਯਾਗ ਤੱਕ ਚੱਲਣ ਵਾਲੀ ਉੱਚਾਹਾਰ ਐਕਸਪ੍ਰੈੱਸ (14217) 12 ਤੋਂ 24 ਸਤੰਬਰ ਅਤੇ ਪ੍ਰਯਾਗ ਤੋਂ ਚੰਡੀਗੜ੍ਹ ਤੱਕ ਚੱਲਣ ਵਾਲੀ ਟਰੇਨ (ਗਿਣਤੀ 14218) 13 ਤੋਂ 25 ਸਤੰਬਰ ਤੱਕ ਰੱਦ ਰਹੇਗੀ, ਨਾਲ ਹੀ ਇਸ ਤੋਂ ਇਲਾਵਾ ਕਰੀਬ ਦੋ ਦਰਜਨ ਟਰੇਨਾਂ ਇਸ ਕੰਮ ਦੀ ਵਜ੍ਹਾ ਕਾਰਨ ਰੱਦ ਰਹਿਣਗੀਆਂ, ਜਦਕਿ 2 ਦਰਜਨ ਤੋਂ ਜ਼ਿਆਦਾ ਟਰੇਨਾਂ ਦੇ ਮਾਰਗ ਬਦਲ ਕੀਤੇ ਗਏ ਹਨ।


Related News