ਮਾਂ ਦੀ ਮੌਤ ਦੇ ਗਮ 'ਚ ਪੁੱਤ ਨੇ ਕੀਤੀ ਖੁਦਕੁਸ਼ੀ

Thursday, Jan 23, 2020 - 08:58 PM (IST)

ਮਾਂ ਦੀ ਮੌਤ ਦੇ ਗਮ 'ਚ ਪੁੱਤ ਨੇ ਕੀਤੀ ਖੁਦਕੁਸ਼ੀ

ਮੋਹਾਲੀ, (ਰਾਣਾ)— ਚੰਡੀਗੜ੍ਹ ਦੇ ਇਕ ਨਾਮੀ ਕਾਨਵੈਂਟ ਸਕੂਲ 'ਚ ਪੜ੍ਹਨ ਵਾਲੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਹਰਦਾਤ ਸਿੰਘ ਨੇ ਆਪਣੇ ਘਰ ਮੋਹਾਲੀ 'ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਰਿਵਾਲਵਰ ਉਸ ਦੇ ਪਿਤਾ ਦੀ ਲਾਈਸੈਂਸੀ ਰਿਵਾਲਵਰ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤਕ ਪੁਲਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗ ਸਕਿਆ ।

ਮਾਂ ਦੀ ਮੌਤ ਤੋਂ ਬਾਅਦ ਤੋਂ ਹੀ ਪ੍ਰੇਸ਼ਾਨ ਚੱਲ ਰਿਹਾ ਸੀ
ਫੇਜ਼-11 ਥਾਣਾ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੂਲਰੂਪ 'ਚ ਬਠਿੰਡਾ ਦਾ ਰਹਿਣ ਵਾਲਾ ਸੀ। ਉਸ ਦੀ ਮਾਂ ਬਚਪਨ 'ਚ ਹੀ ਮਰ ਗਈ ਸੀ, ਉਦੋਂ ਤੋਂ ਹੀ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਘਰ 'ਚ ਜ਼ਿਆਦਾ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ। ਇਸ ਦੌਰਾਨ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ ਤੇ ਆਪਣੀ ਦੂਜੀ ਪਤਨੀ ਅਤੇ ਬੇਟੇ ਹਰਦਾਤ ਨੂੰ ਲੈ ਕੇ ਮੋਹਾਲੀ 'ਚ ਆ ਗਿਆ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬਠਿੰਡਾ 'ਚ ਚੰਗੀ ਸਿੱਖਿਆ ਨਹੀਂ ਸੀ, ਹਰਦਾਤ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਚੰਗੀ ਸਿੱਖਿਆ ਮਿਲ ਸਕੇ। ਇਸ ਲਈ ਉਹ ਮੋਹਾਲੀ ਆ ਗਏ ਸਨ।


author

KamalJeet Singh

Content Editor

Related News