ਛੁੱਟੀ ਕੱਟ ਕੇ ਮੁੜ ਰਹੇ ਫੌਜੀ ਜਵਾਨ ਦੀ ਸੜਕ ਹਾਦਸੇ ''ਚ ਮੌਤ

04/05/2022 3:32:20 PM

ਭਵਾਨੀਗੜ੍ਹ (ਵਿਕਾਸ) : ਸ਼ਹਿਰ 'ਚ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਇੱਕ ਐਕਸ. ਯੂ.ਵੀ. ਕਾਰ ਅਤੇ ਟਰੱਕ ਟਰਾਲੇ ਦਰਮਿਆਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਛੁੱਟੀ ਕੱਟ ਕੇ ਐਕਸਯੂਵੀ ਕਾਰ 'ਚ ਆਪਣੇ ਪਿਤਾ ਨਾਲ ਯੂਨਿਟ ਵਾਪਸ ਜਾ ਰਹੇ ਫੌਜ ਦੇ ਜਵਾਨ ਦੀ ਮੌਤ ਹੋ ਗਈ।  ਘਟਨਾ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਲੱਖਾ ਖਾਨ ਵਾਸੀ ਨੰਗਲ ਕਲਾਂ (ਮਾਨਸਾ) ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਲੜਕੇ ਕੁਲਦੀਪ ਖਾਨ (ਫੌਜੀ) ਜੋ ਛੁੱਟੀ ਆਇਆ ਹੋਇਆ ਸੀ ਅਤੇ ਛੁੱਟੀ ਖ਼ਤਮ ਹੋਣ ਕਾਰਨ ਐਕਸਯੂਵੀ ਮਹਿੰਦਰਾ ਕਾਰ ਰਾਹੀਂ ਪਟਿਆਲਾ ਯੂਨਿਟ ਵਿਖੇ ਛੱਡਣ ਜਾ ਰਹੇ ਸਨ ਕਿ ਭਵਾਨੀਗੜ੍ਹ-ਨਾਭਾ ਬਾਈਪਾਸ ਪੁਲ ਪੁੱਜਣ 'ਤੇ ਕੁਲਦੀਪ ਸਿੰਘ ਨੇ ਉਸਨੂੰ ਕਿਹਾ ਕਿ ਉਹ ਆਪਣਾ ਸ਼ਨਾਖਤੀ ਕਾਰਡ ਘਰ ਭੁੱਲ ਗਿਆ ਹੈ ਜਿਸ 'ਤੇ ਅਸੀਂ ਕਾਰ ਯੂ ਟਰਨ ਲੈ ਲਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ

ਇਸ ਦੌਰਾਨ ਸ਼ਹਿਰ ਦੇ ਬਲਿਆਲ ਕੱਟ ਨੇੜੇ ਹਾਈਵੇ 'ਤੇ ਜਾ ਰਹੇ ਇੱਕ ਟਰੱਕ ਟਰਾਲੇ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਇੱਕਦਮ ਟਰਾਲੇ ਨਾਲ ਜਾ ਟਕਰਾਈ। ਘਟਨਾ ਦੌਰਾਨ ਗੱਡੀ ਦੀ ਅਗਲੀ ਸੀਟ 'ਤੇ ਬੈਠੇ ਕੁਲਦੀਪ ਸਿੰਘ ਦੇ ਸਿਰ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਅਤੇ ਗੱਡੀ ਦਾ ਅਗਲਾ ਸ਼ੀਸ਼ਾ ਟੁੱਟਣ ਜਾਣ ਸਮੇਤ ਹੋਰ ਕਾਫੀ ਨੁਕਸਾਨ ਹੋ ਗਿਆ। ਘਟਨਾ ਉਪਰੰਤ ਟਰੱਕ ਟਰਾਲਾ ਸਮੇਤ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੱਖਾ ਖਾਨ ਨੇ ਦੱਸਿਆ ਕਿ ਜਖ਼ਮੀ ਕੁਲਦੀਪ ਸਿੰਘ ਨੂੰ ਮੌਕੇ 'ਤੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲੱਖਾ ਖਾਨ ਦੇ ਬਿਆਨ 'ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦਿਆਂ ਟਰਾਲਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ

ਨੋਟ - ਅਜਿਹੇ ਸੜਕੇ ਹਾਦਸਿਆਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News