ਕਰਨਾਟਕਾ ''ਚ ਸੜਕ ਹਾਦਸੇ ਦੌਰਾਨ ਮਲੋਟ ਦੇ ਸਾਫਟਵੇਅਰ ਇੰਜੀਨੀਅਰ ਨੌਜਵਾਨ ਦੀ ਮੌਤ
Tuesday, Jan 27, 2026 - 02:22 PM (IST)
ਮਲੋਟ(ਗੋਇਲ)- ਮਲੋਟ ਨਿਵਾਸੀ ਇੱਕ ਨੌਜਵਾਨ ਸਾਫਟਵੇਅਰ ਇੰਜੀਨੀਅਰ ਦੀ ਕਰਨਾਟਕਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੰਡੀ ਹਰਜੀ ਰਾਮ, ਮਲੋਟ ਨਿਵਾਸੀ ਪ੍ਰੋ. ਰਾਜੇਸ਼ ਨਰੂਲਾ ਦੇ ਪੁੱਤਰ ਅਤੇ ਵਿਕੀ ਨਰੂਲਾ ਤੇ ਸੋਨੀ ਨਰੂਲਾ ਦੇ ਭਤੀਜੇ ਅਭੀਰ ਨਰੂਲਾ (25) ਵਜੋਂ ਹੋਈ ਹੈ।
ਇਹ ਵੀ ਪੜ੍ਹੋ- PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ ਛੇ ਵਜੇ ਕਰਨਾਟਕਾ ਦੇ ਤੁਮਕੁਰ ਜ਼ਿਲ੍ਹੇ ਵਿੱਚ ਨੇਲਾਹਲ ਨੇੜੇ ਰਾਸ਼ਟਰੀ ਮਾਰਗ ਐਨ.ਐਚ. 48 ‘ਤੇ ਵਾਪਰਿਆ। ਦੱਸਿਆ ਗਿਆ ਹੈ ਕਿ ਅਭੀਰ ਆਪਣੇ ਸਾਥੀਆਂ ਸਮੇਤ ਗੋਕਰਣਾ, ਉਡੂਪੀ ਅਤੇ ਮੁਰੂਦੇਸ਼ਵਰ ਸਮੇਤ ਤਟਵਰਤੀ ਖੇਤਰਾਂ ਦੀ ਯਾਤਰਾ ਤੋਂ ਬਾਅਦ ਬੈਂਗਲੁਰੂ ਵੱਲ ਵਾਪਸ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਸਥਾਨਕ ਪੁਲਸ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਅਭੀਰ ਨਰੂਲਾ, ਅਨਿਕੇਤ ਅਤੇ ਆਂਧ੍ਰ ਪ੍ਰਦੇਸ਼ ਨਿਵਾਸੀ ਸਨਮੁਖਥੀ (35) ਸ਼ਾਮਲ ਹਨ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਮਲੋਟ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਅਭੀਰ ਨਰੂਲਾ ਦੇ ਪਿਤਾ ਪ੍ਰੋ. ਰਾਜੇਸ਼ ਨਰੂਲਾ ਵਰਤਮਾਨ ਸਮੇਂ ਜਲੰਧਰ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
