ਬਜ਼ੁਰਗ ਬੀਬੀ ਦਾ ਸੋਨੇ ਦਾ ਮੰਗਲ ਸੂਤਰ ਝਪਟਿਆ

09/27/2020 12:03:49 PM

ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਖਰੜ ਦੇ ਓਲਡ ਸੰਨੀ ਐਨਕਲੇਵ ਐਕਸਟੈਂਸ਼ਨ 5 'ਚ ਇਕ ਬਜ਼ੁਰਗ ਬੀਬੀ ਦਾ ਸੋਨੇ ਦਾ ਮੰਗਲ ਸੂਤਰ ਝਪਟਮਾਰਾਂ ਨੇ ਝਪਟ ਲਿਆ। ਇਸ ਸਬੰਧੀ ਮਕਾਨ ਨੰਬਰ 1223 ਐਕਸਟੈਂਸ਼ਨ-5 ਸੰਨੀ ਐਨਕਲੇਵ ਦੀ ਵਸਨੀਕ ਦੇਵਕੀ ਦੇਵੀ ਪਤਨੀ ਨੰਦ ਬਲਭ ਨੇ ਦੱਸਿਆ ਕਿ ਉਹ ਸਵੇਰੇ 5.45 ਵਜੇ ਦੁੱਧ ਲੈਣ ਲਈ ਜਦੋਂ ਪਿੰਡ ਝੁੰਗੀਆਂ ਜਾ ਰਹੀ ਸੀ ਤਾਂ ਰਸਤੇ 'ਚ ਦੋ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਤੇ ਉਸ ਦੇ ਗਲ 'ਚ ਪਾਇਆ ਸੋਨੇ ਦਾ ਮੰਗਲ ਸੂਤਰ ਝਪਟ ਲਿਆ ਅਤੇ ਉਹ ਮੌਕੇ ’ਤੇ ਫਰਾਰ ਹੋ ਗਏ।

ਇਹ ਸਾਰੀ ਘਟਨਾ ਇਕ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਖਰੜ ਦੇ ਸਮਾਜ ਸੇਵੀ ਆਗੂ ਕਮਲਜੀਤ ਸਿੰਘ ਢਿੱਲੋਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਨੀ ਐਨਕਲੇਵ ਖੇਤਰ 'ਚ ਪੁਲਸ ਗਸ਼ਤ 'ਚ ਵਾਧਾ ਕੀਤਾ ਜਾਵੇ ਤਾਂ ਜੋ ਕਿ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।


 


Babita

Content Editor

Related News