ਨਸ਼ਾ ਕਰਨ ਲਈ ਸਨੈਚਿੰਗ ਕਰਨ ਵਾਲੇ 4 ਗ੍ਰਿਫਤਾਰ, ਸਰਗਣਾ ਫਰਾਰ
Saturday, Dec 01, 2018 - 05:43 AM (IST)

ਲੁਧਿਆਣਾ, (ਰਿਸ਼ੀ)- ਚਿੱਟੇ ਦੇ ਨਸ਼ੇ ਲਈ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗਿਰੋਹ ਦੇ 4 ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਸਰਗਣਾ ਹਾਲੇ ਫਰਾਰ ਹੈ। ਪੁਲਸ ਨੂੰ ਉਨ੍ਹਾਂ ਕੋਲੋਂ ਵਾਰਦਾਤ ’ਚ ਪ੍ਰਯੋਗ ਕੀਤੇ ਜਾਣ ਵਾਲੇ 3 ਮੋਟਰਸਾਈਕਲ, 2 ਮੋਬਾਇਲ ਤੇ 2 ਦਾਤਰ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਸਨੈਚਰਾਂ ਦੀ ਪਛਾਣ ਵਿੱਕੀ, ਅਜੇ ਟਿੰਕੂ, ਵਿਕਾਸ ਤੇ ਫਰਾਰ ਦੀ ਪਛਾਣ ਰਾਹੁਲ ਵਜੋਂ ਹੋਈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਅਾਧਾਰ ’ਤੇ ਕੈਲਾਸ਼ ਨਗਰ ਚੌਕ ਕੋਲੋਂ ਤਦ ਗ੍ਰਿਫਤਾਰ ਕੀਤਾ, ਜਦ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਰਾਤ ਨੂੰ ਛੁੱਟੀ ਕਰ ਕੇ ਘਰ ਜਾਣ ਵਾਲੇ ਪ੍ਰਵਾਸੀਆਂ ਨੂੰ ਉਕਤ ਗਿਰੋਹ ਵਲੋਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ।