ਬਹਿਬਲ ਕਲਾਂ ਇਨਸਾਫ਼ ਮੋਰਚੇ ''ਤੇ ਪਹੁੰਚੀ SIT , ਪੀੜਤ ਪਰਿਵਾਰਾਂ ਅਤੇ ਗਵਾਹਾਂ ਨਾਲ ਕੀਤੀ ਗੱਲਬਾਤ

Thursday, Nov 24, 2022 - 04:57 PM (IST)

ਫਰੀਦਕੋਟ (ਜਗਤਾਰ) : ਕੋਟਕਪੂਰਾ 'ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਲਈ ਇਨਸਾਫ਼ ਦੀ ਮੰਗ ਦੇ ਚੱਲਦਿਆਂ 2015 ਤੋਂ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਅਤੇ ਇਸ ਦੀ ਜਾਂਚ ਵੀ ਲਗਾਤਾਰ ਕੀਤੀ ਜਾ ਰਹੀ ਹੈ। IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ ਪਹੁੰਚੀ। ਇਸ ਮੌਕੇ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਅਕੇ ਬਟਾਲਾ ਦੇ ਐੱਸ. ਆਰ. ਐੱਸ. ਪੀ. ਸਤਿੰਦਰ ਵੀ ਹਾਜ਼ਰ ਸਨ। ਟੀਮ ਵੱਲੋਂ ਘਟਨਾ ਵਾਲੀ ਥਾਂ ਜਾਇਜ਼ਾ ਲਿਆ ਗਿਆ ਅਤੇ ਇਸ ਦੌਰਾਨ ਗੋਲ਼ੀਕਾਂਡ 'ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਪਰਿਵਾਰ ਅਤੇ ਘਟਨਾ ਮੌਕੇ ਮੌਜੂਦ ਗਵਾਹਾਂ ਨਾਲ ਵੀ ਗੱਲਬਾਤ ਕੀਤੀ ਗਈ। 

ਇਹ ਵੀ ਪੜ੍ਹੋ- ਪੰਜਾਬ 'ਚ ਸਿੱਖਿਆ ਵਿਭਾਗ ਨੇ ਵੱਡੇ ਪੱਧਰ 'ਤੇ ਕੀਤੇ Principals ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

ਗੱਲਬਾਤ ਕਰਦਿਆਂ SIT ਮੈਂਬਰ ਐੱਸ. ਆਰ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ , ਅੱਜ ਉਸੇ ਸਬੰਧ 'ਚ ਟੀਮ ਇੱਥੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇੱਥੇ ਆ ਕੇ ਗਵਾਹਾਂ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਮੌਕੇ ਗੱਲ਼ ਕਰਦਿਆਂ ਗੋਲ਼ੀਕਾਂਡ 'ਚ ਮਾਰੇ ਗਏ ਕਿਸ਼ਨ ਭਗਵਾਨ ਦੇ ਮੁੰਡੇ ਸੁਖਰਾਜ ਸਿੰਘ ਨੇ ਕਿਹਾ ਕਿ 2015 ਤੋਂ SIT ਗਵਾਹਾਂ ਕੋਲੋਂ ਇਹੀ ਪੁੱਛੀ ਜਾ ਰਹੀ ਹੈ ਕਿ ਇੱਥੇ ਕੀ ਹੋਇਆ ਤੇ ਕਿਵੇਂ ਹੋਇਆ, ਜੋ ਕਿ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਹੈ ਕਿ ਉਨ੍ਹਾਂ ਨੂੰ ਬੀਤੇ ਸਾਲਾਂ 'ਚ ਇਹ ਨਹੀਂ ਪਤਾ ਲੱਗਾ ਕਿ ਗੋਲ਼ੀ ਚੱਲੀ ਕਿਵੇਂ ਅਤੇ ਚਲਾਈ ਕਿਵੇਂ। ਅੱਜ ਵੀ ਅਸੀਂ ਇਹੀ ਬੋਲਿਆ ਹੈ ਕਿ ਜੋ ਕੁਝ ਗਵਾਹਾਂ ਵੱਲੋਂ ਪਹਿਲਾਂ ਬਿਆਨ ਦਿੱਤੇ ਗਏ ਸਨ ਉਹੀ ਬਿਆਨ ਹੁਣ ਹਨ। ਉਨ੍ਹਾਂ ਦੱਸਿਆ ਕਿ ਕੁਝ ਗਵਾਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਝ ਨੂੰ ਡਰਾਇਆ-ਧਮਕਾਇਆ ਵੀ ਜਾ ਸਕਦਾ ਹੈ। ਇਸ ਲਈ ਸਰਕਾਰ ਨੂੰ ਜਿੰਨੀ ਜਲਦੀ ਹੱਲ ਕਰ ਸਕੇ ਕਰੇ, ਦੋਸ਼ੀ ਤੁਹਾਡੇ ਸਾਹਮਣੇ ਹੈ। ਸਾਰੇ ਗਵਾਹਾਂ ਨੇ ਵੀ ਇਹੀ ਗੱਲ ਆਖੀ ਹੈ ਅਤੇ ਇਨ੍ਹਾਂ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ- ਲਾਇਸੈਂਸ ਧਾਰਕਾਂ ਨੂੰ ਤੀਜਾ ਹਥਿਆਰ 15 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣ ਦੇ ਹੁਕਮ

ਸੁਖਰਾਜ ਸਿੰਘ ਨੇ ਕਿਹਾ ਕਿ ਵਾਰ-ਵਾਰ ਪੁੱਛਣ ਨਾਲ ਕੋਈ ਫਰਕ ਨਹੀਂ ਪੈਣਾ, ਜੋ ਲਿਖਤੀ ਬਿਆਨ ਪਹਿਲਾਂ ਦਿੱਤੇ ਗਏ ਹਨ ਉਨ੍ਹਾਂ 'ਤ ਹੀ ਕੰਮ ਕਰਨਾ ਪਵੇਗਾ। ਸੁਖਰਾਜ ਨੇ ਕਿਹਾ ਕਿ ਸਰਕਾਰ ਨੇ ਜੋ ਸਮਾਂ ਮੰਗਿਆ ਸੀ ਉਸ ਦੇ ਦਿਨ ਥੋੜੇ ਰਹਿ ਗਏ ਹਨ ਅਤੇ ਉਹ ਰਹਿੰਦੇ ਦਿਨਾਂ 'ਚ ਹੀ ਇਸ ਨੂੰ ਹੱਲ ਕੀਤਾ ਜਾਵੇ। ਇਹ ਖਾਨਾ-ਪੂਰਤੀ ਕਰਨਾ SIT ਦਾ ਕੰਮ ਹੈ ਅਤੇ ਅਸੀਂ ਇਨ੍ਹਾਂ ਦੇ ਕੰਮ 'ਚ ਅੜਿੱਕਾ ਨਹੀਂ ਕਰਨਾ ਚਾਹੁੰਦੇ। ਅਸੀਂ ਪੂਰਾ ਸਹਿਯੋਗ ਕਰਾਂਗੇ ਪਰ ਇਸ ਦਾ ਜਲਦ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ 30 ਤੋਂ ਬਾਅਦ ਜੋ ਐਕਸ਼ਨ ਲਿਆ ਜਾਵੇਗਾ ਉਸ 'ਤੇ ਇਕ-ਦੋ ਦਿਨਾਂ 'ਚ ਚਰਚਾ ਕੀਤੀ ਜਾਵੇਗੀ। ਸਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਉਮੀਦ ਹੈ। ਜੇਕਰ ਸਰਕਾਰ 30 ਤੱਕ ਐਕਸ਼ਨ ਲੈ ਲੈਂਦੀ ਹੈ ਤਾਂ ਠੀਕ ਹੈ ਨਹੀਂ ਤਾਂ 30 ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News