ਪਟਿਆਲਾ ਜੇਲ੍ਹ ''ਚ ਭਰਾਵਾਂ ਨੂੰ ਰੱਖੜੀ ਬੰਨਣ ਆਈਆਂ ਭੈਣਾਂ, ਭਰਾਵਾਂ ਨੂੰ ਮਿਲ ਹੋਈਆਂ ਭਾਵੁਕ

08/11/2022 5:28:19 PM

ਪਟਿਆਲਾ (ਕੰਬੋਜ਼) : ਅੱਜ ਰੱਖੜੀ ਮੌਕੇ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨਣ ਜਾ ਰਹੀ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੀ ਹੈ। ਇਸੇ ਤਰ੍ਹਾਂ ਪਟਿਆਲਾ ਦੇ ਕੇਂਦਰੀ ਸੁਧਾਰ ਜ਼ਿਲ੍ਹੇ ਵਿੱਚ ਵੀ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਬੰਨ੍ਹਿਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਆਮ ਘਰਾਂ ਅਤੇ ਸੁਸਾਇਟੀਆਂ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਕੇਂਦਰੀ ਸੁਧਾਰ ਜੇਲ੍ਹ ਦੇ ਵਿੱਚ ਵੀ ਰੱਖੜੀ ਇਹ ਤਿਉਹਾਰ ਮਨਾਇਆ ਗਿਆ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ 2 ਸਾਲ ਤੋਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਜੇਲ੍ਹ ਵਿੱਚ ਰੱਖੜੀ ਨਹੀ ਬੰਨੀ ਸੀ , ਜਿਸ ਕਰਕੇ ਉਹ ਪਿਛਲੇ ਸਮੇਂ ਜੇਲ੍ਹ ਤੋਂ ਉਦਾਸ ਵਾਪਿਸ ਘਰ ਮੁੜਿਆ ਸੀ ਪਰ ਅੱਜ 2 ਸਾਲ ਬਾਅਦ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਭੈਣਾਂ ਭਾਵੁਕ ਹੋ ਗਈਆਂ।

ਇਹ ਵੀ ਪੜ੍ਹੋ- ਕਾਂਗਰਸ ਹਾਈਕਮਾਨ ਵੱਲੋਂ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ NSUI ਦੀ ਪੰਜਾਬ ਇਕਾਈ ਦਾ ਪ੍ਰਧਾਨ

ਪਟਿਆਲਾ ਜੇਲ੍ਹ 'ਚ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਸਰਕਾਰੀ ਹਦਾਇਤਾਂ ਦੇ ਮੁਤਾਬਕ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਜੇਲ੍ਹ 'ਚ ਰੱਖੜੀ ਬਣਨ ਆਈ ਸਨਦੀਪ ਕੌਰ ਨਾਮ ਦੀ ਮਹਿਲਾ ਨੇ ਦੱਸਿਆ ਕਿ ਉਹ ਸਵੇਰ ਤੋਂ ਜੇਲ੍ਹ ਦੇ ਵਿੱਚ ਆਈ ਹੈ ਅਤੇ ਪੁਲਸ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਆਮ ਸੁਸਾਇਟੀਆਂ ਅਤੇ ਘਰਾਂ ਵਿਚ ਅੱਜ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਸਰਕਾਰ ਦੀ ਹਦਾਇਤਾਂ ਅਤੇ ਕਾਨੂੰਨ ਮੁਤਾਬਕ ਭੈਣਾਂ ਨੂੰ ਭਰਾਵਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ ਹੈ । 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News